ਚੌਂਕੀਮਾਨ, 3 ਮਾਰਚ (ਤੇਜਿੰਦਰ ਸਿੰਘ ਚੱਢਾ)-ਪੰਜਾਬ ਦੇ ਪ੍ਰਸਿੱਧ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਅੱਜ 4 ਮਾਰਚ, ਦਿਨ ਬੁੱਧਵਾਰ ਰਾਤ ਨੂੰ ਠੀਕ 8 ਵਜੇ ਦੂਰਦਰਸ਼ਨ ਜਲੰਧਰ ਦੇ ਬਹੁਤ ਹੀ ਹਰਮਨ-ਪਿਆਰੇ ਪ੍ਰੋਗਰਾਮ 'ਸੁਰਤਾਲ' ਵਿਚ 'ਸਹੁਰਿਆਂ ਦੇ ਘਰ' ਗੀਤ ਪੇਸ਼ ਕਰਨਗੇ | ਸਾਬਕਾ ਐੱਸ.ਡੀ.ਐੱਮ. ਹਰਚਰਨ ਸਿੰਘ ਸੰਧੂ ਮਾਣੂੰਕਿਆਂ ਵਾਲਿਆਂ ਨੇ ਦੱਸਿਆ ਹੈ ਕਿ ਇਸ ਗੀਤ ਦੀ ਰਚਨਾ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਨੇ ਕੀਤੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਏ ਨੇ ਹਮੇਸ਼ਾਂ ਪਰਿਵਾਰਕ ਗੀਤ ਹੀ ਗਾਏ ਹਨ, ਉਸੇ ਤਰ੍ਹਾਂ ਪ੍ਰਸਿੱਧ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਵੀ ਸਿਰਫ਼ ਤੇ ਸਿਰਫ ਮਿਆਰੀ ਗੀਤ ਹੀ ਲਿਖੇ ਹਨ | ਇਹ ਗੀਤ ਵੀ ਪੁਰਾਣੇ ਸਮੇਂ ਵਿਚ ਆਨੰਦ ਕਾਰਜ ਸਮੇਂ ਵਿਆਹ ਵਾਲੀ ਬੀਬੀ ਲਈ ਸਿਆਣੀਆਂ ਬੀਬੀਆਂ ਗੀਤ ਜਾਂ ਕਵਿਤਾ ਰਾਹੀਂ ਸਿੱਖਿਆ ਦਿਆ ਕਰਦੀਆਂ ਸਨ ਓਵੇਂ ਹੀ ਅਮਰੀਕ ਸਿੰਘ ਤਲਵੰਡੀ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਅੱਜ ਦੇ ਸਮੇਂ ਵਿਚ ਵਿਆਹ ਵਾਲੀਆਂ ਬੀਬੀਆਂ ਨੂੰ ਇਸ ਗੀਤ ਰਾਹੀਂ ਬਹੁਤ ਹੀ ਸ਼ਾਨਦਾਰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ |