13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲਾਪਤਾ ਲੜਕੀਆਂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 11-03-2026
ਜਗਰਾਉਂ, 10 ਮਾਰਚ (ਗੁਰਦੀਪ ਸਿੰਘ ਮਲਕ)-ਨੇੜਲੇ ਪਿੰਡ ਰੂਮੀ ਦੀਆਂ ਦੋ ਲਾਪਤਾ ਨਾਬਾਲਗ ਕੁੜੀਆਂ ਦੇ ਮਾਮਲੇ ਵਿਚ ਵੱਖ-ਵੱਖ ਜਥੇਬੰਦੀਆਂ 'ਤੇ ਆਧਰਿਤ ਸੰਘਰਸ਼ ਲਈ ਅੱਜ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ | ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਲੈਣ ਲਈ ਜਲਦ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਦਾ ਫ਼ੈਸਲਾ ਵੀ ਲਿਆ | ਜਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ, ਮਜ਼ਦੂਰ ਸਭਾ ਦੇ ਹੁਕਮ ਰਾਜ, ਕੁੱਲ ਹਿੰਦ ਕਿਸਾਨ ਸਭਾ ਵਲੋਂ ਬੂਟਾ ਸਿੰਘ ਹਾਂਸ, ਦਿਹਾਤੀ ਮਜ਼ਦੂਰ ਸਭਾ ਤੋਂ ਗੁਰਪ੍ਰੀਤ ਸਿੰਘ ਰਾਜੂ, ਰੋਡਵੇਜ਼ ਮੁਲਾਜ਼ਮ ਆਗੂ ਗੁਰਦੀਪ ਸਿੰਘ ਮੋਤੀ, ਰਣਜੀਤ ਸਿੰਘ ਰੂਮੀ, ਪਰਮਿੰਦਰ ਸਿੰਘ ਸ਼ੇਰਪੁਰਾ, ਛਿੰਦਾ ਸਿੰਘ ਤੁਗਲ, ਗੁਰਚਰਨ ਸਿੰਘ ਕਮਾਲਪੁਰਾ, ਮਲਕੀਤ ਸਿੰਘ, ਜਸਵੀਰ ਸਿੰਘ ਰੂਮੀ ਆਦਿ ਨੁਮਾਇੰਦੇ ਅੱਜ ਹੋਈ ਇਕੱਤਰਤਾ ਵਿਚ ਹਾਜ਼ਰ ਰਹੇ | ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਤਿੰਨ ਨਾਬਾਲਿਗ ਕੁੜੀਆਂ ਨੂੰ ਵੇਚਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਸੀ | ਇੰਨ੍ਹਾਂ ਵਿਚੋਂ ਇਕ ਕੁੜੀ ਘਰ ਪਰਤ ਆਈ ਹੈ ਜਦਕਿ ਬਾਕੀ ਦੀਆਂ ਦੋ ਕੁੜੀਆਂ ਦਾ ਹਾਲੇ ਤਕ ਥਹੁ ਪਤਾ ਨਹੀਂ ਲੱਗਿਆ | ਪੀੜਤ ਧਿਰ ਦੇ ਲੋਕ ਇਸ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਹੈ | ਇਸੇ ਲਈ ਅੱਜ ਜਥੇਬੰਦੀਆਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਸੰਘਰਸ਼ ਦਾ ਫ਼ੈਸਲਾ ਲਿਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਲਈ ਆਰ-ਪਾਰ ਦੀ ਲੜਾਈ ਲੜਾਂਗੇ-ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਅਗਲੀ ਖ਼ਬਰ 'ਆਪ' ਸਰਕਾਰ ਦਾ ਬਜਟ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ-ਤਲਵਾੜਾ
Ad Position 24