20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਨੇ ਸਰਕਾਰ ਦੇ ਜੁਲਮ ਭਰੇ ਰਾਜ ਦੀ ਪੋਲ ਖੋਲ੍ਹੀ-ਲਹਿਰਾ

Ad Position 21
No active advertisement
ਅਜੀਤ ਡੈਸਕ 28-03-2026
ਹੰਬੜਾਂ, 27 ਮਾਰਚ (ਮੇਜਰ ਹੰਬੜਾਂ)-ਸੂਬੇ 'ਚ ਜਿੱਥੇ ਅਫ਼ਸਰਸ਼ਾਹੀ ਸਰੁੱਖਿਅਤ ਨਹੀਂ ਉੱਥੇ ਆਮ ਲੋਕਾਂ ਦੀ ਕੀ ਹਾਲ ਹਵੇਗੀ, ਜਿਸ ਦਾ ਅੰਦਾਜ਼ਾ ਵੇਅਰ ਹਾਉਸ ਦੇ ਜ਼ਿਲ੍ਹਾ ਮੈਨੇਜਰ (ਡੀ.ਐੱਮ) ਗਗਨਦੀਪ ਸਿੰਘ ਰੰਧਾਵਾ ਵੱਲੋਂ ਆਪ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਉਸ 'ਤੇ ਕੀਤੇ ਗਏ ਤਸ਼ੱਦਦ ਜੁਲਮ ਭਰੇ ਰਵੱਈਏ ਅੱਗੇ ਹਾਰ ਜਾਣ ਤੋਂ ਮਿਲਦੀ ਹੈ, ਜਿਸ ਕਾਰਨ ਡੀ.ਐੱਮ ਰੰਧਾਵਾ ਵਲੋਂ ਸਲਫਾਸ ਨਿਗਲਕੇ ਆਤਮ ਹੱਤਿਆ ਕਰ ਲਈ ਗਈ ਸੀ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੇ ਆਪ ਸਰਕਾਰ ਨੂੰ ਗਗਨਦੀਪ ਰੰਧਾਵਾਂ ਦੀ ਮੌਤ ਲਈ ਜਿੰੰਮੇਵਾਰ ਦੱਸਦਿਆਂ ਕੀਤਾ ਤੇ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਨੇ ਸਰਕਾਰ ਦੇ ਜੁਲਮ ਭਰੇ ਚੱਲ ਰਹੇ ਰਾਜ ਦੀ ਪੋਲ ਖੋਲੀ ਹੈ | ਸ. ਲਹਿਰਾ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਦਾ ਆਪਣੇ ਵਿਧਾਇਕਾ ਤੇ ਮੰਤਰੀਆਂ 'ਤੇ ਹੀ ਕੰਟਰੋਲ ਨਹੀਂ ਰਿਹਾ ਤੇ ਉਸ ਦੇ ਮੰਤਰੀ, ਵਿਧਾਇਕ ਹੀ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਲੱਗੇ ਹਨ ਤੇ ਦੂਸਰੇ ਪਾਸੇ ਖੁਦ ਸਰਕਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਬਚਾਉਣ 'ਚ ਲੱਗੀ ਹੋਈ ਹੈ ਜੋ ਕਿ ਆਪ ਸਰਕਾਰ ਦੀ ਘਟੀਆਂ ਰਾਜਨੀਤੀ ਨੂੰ ਉਜਾਗਰ ਕਰਦਾ ਹੈ | ਲਹਿਰਾ ਨੇ ਕਿਹਾ ਕਿ ਅੱਜ ਸੂਬੇ 'ਚ ਜਿੱਥੇ ਗੈਂਗਸਟਰ ਕਾਰਵਾਈਆਂ 'ਚ ਵਾਧਾ ਹੋ ਰਿਹਾ ਹੈ ਉੱਥੇ ਲੁੱਟਾਂ-ਖੋਹਾਂ ਅਤੇ ਨਸ਼ਿਆਂ 'ਚ ਚੌਗਣਾ ਵਾਧਾ ਹੋਇਆਂ ਹੈ, ਜਿਸ ਲਈ ਹੁਣ ਲੋਕ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ 2027 'ਚ ਸੂਬੇ ਦੇ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਵਾਸੀ ਬਾਬਾ ਕਰਨੈਲ ਸਿੰਘ ਦੀ ਸਾਲਾਨਾ ਬਰਸੀ 'ਤੇ ਸਮਾਗਮ ਅੱਜ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24