ਜਗਰਾਉਂ, 27 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉੰ ਦੇ ਮੁਹੱਲਾ ਮੁਹੱਲਾ ਮਾਈ ਜੀਨਾ 'ਚ 26 ਸਾਲ ਨÏਜਵਾਨ ਦੀ ਰਹੱਸਮਈ ਢੰਗ ਨਾਲ ਮÏਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਨÏਜਵਾਨ ਦੀ ਮÏਤ ਨੂੰ ਲੈ ਕੇ ਕਈ ਤਰਾਂ ਦੇ ਸ਼ੰਕੇ ਜਿਤਾਏ ਜਾ ਰਹੇ ਹਨ¢ ਇਸ ਮÏਕੇ ਮਿ੍ਤਕ ਇਕਬਾਲ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਦਾ ਨਸ਼ਾ ਕਰਨ ਦਾ ਆਦੀ ਸੀ ਤੇ ਮਾੜੀ ਸੰਗਤ ਦਾ ਸ਼ਿਕਾਰ ਸੀ ¢ ਅੱਜ ਵੀ ਉਹ ਆਪਣੇ ਦੋਸਤਾਂ ਨਾਲ ਬਾਹਰ ਗਿਆ ਹੋਇਆ ਸੀ ਤੇ ਦੋ ਉਸਦ ੇ ਲੜਕੇ ਨੂੰ ਘਰੇ ਛੱਡ ਕੇ ਚਲੇ ਗਏ ਪ੍ਰੰਤੂ ਥੋੜੇ ਸਮੇ ਬਾਅਦ ਉਸ ਦੀ ਮÏਤ ਹੋ ਗਈ¢ ਮਿ੍ਤਕ ਦੀ ਜੇਬ ਵਿੱਚੋਂ ਇੱਕ ਸਰਿੰਜ ਤੇ ਸੂਈ ਵੀ ਬਰਾਮਦ ਹੋਣ ਦੀ ਚਰਚਾ ਵੀ ਚੱਲਦੀ ਰਹੀ ਹੈ¢ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਕਤ ਨÏਜਵਾਨ ਚਿੱਟੇ ਦਾ ਆਦੀ ਸੀ¢ ਘਟਨਾ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਮÏਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ¢ ਪੁਲਿਸ ਦਾ ਕਹਿਣਾ ਹੈ ਕਿ ਨÏਜਵਾਨ ਦੀ ਮÏਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ ਹੋ ਸਕੇਗਾ¢ ਉਨ੍ਹਾਂ ਕਿਹਾ ਕਿ ਫਿਲਹਾਲ ਪਰਿਵਾਰ ਵਲੋਂ ਜੋ ਬਿਆਨ ਦਿੱਤੇ ਜਾਣਗੇ ਉਸਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ¢