ਹਠੂਰ, 7 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਤੋਂ ਜਗਰਾਉਂ ਸ਼ਹਿਰ ਨਾਲ ਜੋੜਦੀ ਰਸੂਲਪੁਰ ਤੋਂ ਡੱਲਾ-ਮੱਲਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਨਾਲ ਜੋੜਦੀ ਪ੍ਰਮੁੱਖ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਅਤੇ ਜਿਸ ਨੂੰ ਬਣਾਉਣ ਲਈ ਪਾਏ ਮੋਟੇ ਪੱਥਰ ਕਾਰਨ ਲੋਕਾਂ ਨੂੰ ਆਵਾਜਾਈ ਲਈ ਮੁਸ਼ਕਿਲ ਆ ਰਹੀ ਹੈ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿਛਲੇ 10 ਮਹੀਨੇ ਤੋਂ ਉਕਤ ਸੜਕ 'ਤੇ ਪਾਏ ਮੋਟੇ ਪੱਥਰ ਕਾਰਨ ਲੋਕਾਂ ਦੇ ਵਹੀਕਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਆਵਾਜਾਈ 'ਚ ਮੁਸ਼ਕਿਲ ਆ ਰਹੀ ਹੈ | ਉਨਾਂ ਮੰਗ ਕੀਤੀ ਕਿ ਉਕਤ ਸੜਕ ਨੂੰ ਤੁਰੰਤ ਪ੍ਰੀਮਿਕਸ ਪਾ ਕੇ ਲੋਪੋ ਰੋਡ ਤੱਕ ਬਣਾਇਆ ਜਾਵੇ | ਇਸ ਮੌਕੇ ਸਰਪੰਚ ਗੁਰਬਖਸ਼ ਸਿੰਘ, ਪ੍ਰਭਦੀਪ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਮਨਜੀਤ ਸਿੰਘ ਪੰਚ, ਜਗਸੀਰ ਸਿੰਘ ਪੰਚ, ਸੁਖਰੀਤ ਸਿੰਘ ਪੰਚ, ਪਾਲ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ |