ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸਾਲ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਦਾਖਾ, ਜਗਰਾਉਂ, ਗਿੱਲ, ਰਾਏਕੋਟ ਨਾਲ ਸਬੰਧਿਤ ਬਹੁਜਨ ਸਮਾਜ ਪਾਰਟੀ ਦੇ ਪੁਰਾਣੇ ਵਰਕਰਜ਼, ਸਮਰਥਕਾਂ ਦੀ ਇਕੱਤਰਤਾ ਗੁਰਦੁਆਰਾ ਸਤਿਗੁਰੂ ਰਵਿਦਾਸ ਮੁੱਲਾਂਪੁਰ ਵਿਖੇ ਹੋਈ | ਬਸਪਾ ਦੇ ਲੁਧਿਆਣਾ ਦਿਹਾਤੀ ਸਾਬਕਾ ਇੰਚਾਰਜ ਸੁਖਜੀਤ ਸਿੰਘ ਸਲੇਮਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸਮੇਂ ਵੱਡੀ ਗਿਣਤੀ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹਰ ਵਿਅਕਤੀ ਨੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਇਆ | ਜੁੜੀ ਇਕੱੱਤਰਤਾ ਨੂੰ ਸੰਬੋਧਨ ਹੁੰਦਿਆਂ ਸੁਖਜੀਤ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਸਾਹਿਬ ਕਾਂਸ਼ੀ ਰਾਮ ਦੁਆਰਾ ਚਲਾਈ ਲਹਿਰ ਨੂੰ ਮਜ਼ਬੂਤ ਬਣਾਉਣ ਲਈ ਅੱਜ ਪ੍ਰਣ ਕਰੀਏ | ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਕਰੀਮਪੁਰੀ ਦੁਆਰਾ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ, ਉਸ ਨੂੰ ਸਫ਼ਲ ਬਣਾਉਣ ਲਈ ਸਾਰੇ ਸਹਿਯੋਗ ਕਰੀਏ | ਪਾਰਟੀ ਸੀਨੀਅਰ ਆਗੂ ਦੇਸਰਾਜ ਚੌਹਾਨ, ਬੇਅੰਤ ਸਿੰਘ ਬਾੜੇਵਾਲ, ਡਾਕਟਰ ਜਗਜੀਤ ਸਿੰਘ ਰਾਊਵਾਲ, ਹਰਮਿੰਦਰ ਸਿੰਘ ਸਵੱਦੀ, ਬੀਬੀ ਪਰਮਿੰਦਰ ਕੌਰ ਤਲਵਾੜਾ, ਜਸਵਿੰਦਰ ਸਿੰਘ ਬਰਸਾਲ, ਸਰਪੰਚ ਗੁਰਦੀਪ ਸਿੰਘ ਚਮਿੰਡਾ, ਸਰਪੰਚ ਨਛੱਤਰ ਸਿੰਘ ਭੱਠਾਧੂਹਾ, ਬਾਬਾ ਗੁਰਬਖਸ਼ ਸਿੰਘ, ਗੁਰਦਾਸ ਸਿੰਘ ਤਲਵਾੜਾ, ਸੁਰਿੰਦਰ ਸਪਰਾ, ਪ੍ਰੇਮ ਸਿੰਘ ਕਾਉਂਕੇ, ਐਡਵੋਕੇਟ ਤੇਜਪਾਲ ਸਿੰਘ, ਗੁਰਜੀਤ ਸਿੰਘ ਗੁੜ੍ਹੇ , ਜਤਿੰਦਰ ਸਿੰਘ ਸਵੱਦੀ, ਗੁਰਦਾਸ ਸਿੰਘ ਫਾਗਲਾ, ਬਲਜੀਤ ਸਿੰਘ ਮੰਡਿਆਣੀ ਸੰਬੋਧਨ ਕਰਦਿਆਂ ਕਿਹਾ ਕਿ ਕਾਂਸੀ ਰਾਮ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਪਾਰਟੀ ਦੀ ਮਜ਼ਬੂਤੀ ਲਈ ਸੁਹਿਰਦ ਭੈਣ ਮਾਇਆਵਤੀ ਦੀ ਅਗਵਾਈ ਹੇਠ ਪੰਜਾਬ 'ਚ ਰਾਜ ਤਖਤਾ ਪਲਟਣ ਲਈ ਇਕ ਹੋਈਏ | ਬੁਲਾਰਿਆਂ ਨੇ ਦਲਿਤ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਖੁਲਾਸਾ ਕੀਤਾ | ਮੀਟਿੰਗ ਸਮੇਂ ਗੁਰਮੇਲ ਸਿੰਘ ਪੰਡੋਰੀ, ਮੋਹਣ ਸਿੰਘ ਜਗਰਾਉਂ, ਸੀਤਲ ਸਿੰਘ ਸਿੱਧੂ, ਰੋਹਿਤ ਝੱਮਟ ਜਗਰਾਉਂ, ਸੋਹਣ ਸਿੰਘ, ਅਵਤਾਰ ਸਿੰਘ ਭੱਟੀ, ਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਸਲੇਮਪੁਰ, ਜਗਰੂਪ ਸਿੰਘ ਰਾਊਵਾਲ, ਅਵਤਾਰ ਸਿੰਘ ਲੀਲਾਂ, ਪ੍ਰਦੀਪ ਸ਼ੇਰਪੁਰ, ਬੇਅੰਤ ਸਿੰਘ, ਕਰਮਜੀਤ ਭਰੋਵਾਲ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਰਾਉਵਾਲ, ਦਰਸ਼ਨ ਸਿੰਘ, ਮਹਿੰਦਰ ਸਿੰਘ ਤਲਵੰਡੀ, ਜਗਤਾਰ ਸਿੰਘ ਤਲਵੰਡੀ, ਸਿੰਗਾਰਾ ਸਿੰਘ ਢੋਲਣ, ਜੀਵਨ ਸਿੰਘ ਢੋਲਣ, ਪਵਨਵੀਰ ਦਾਖਾ, ਮੋਹਣ ਸਿੰਘ ਜਗਰਾਉਂ, ਸੀਤਲ ਸਿੰਘ ਸਲੇਮਪੁਰ, ਰੋਹਿਤ ਝੱਮਟ ਜਗਰਾਉਂ, ਸੋਹਣ ਸਿੰਘ ਮਹਿਮੀ, ਅਵਤਾਰ ਸਿੰਘ ਭੱਟੀ, ਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸਲੇਮਪੁਰ, ਉਸਤਾਦ ਸਿੰਘ ਰਾਊਵਾਲ, ਜਗਤਾਰ ਸਿੰਘ, ਹੈਪੀ ਰਾਊਵਾਲ, ਵਿਸਾਖਾ ਸਿੰਘ, ਕੇਵਲ ਸਿੰਘ, ਸਵਰਣ ਸਿੰਘ ਰਾਊਵਾਲ, ਦਲੀਪ ਸਿੰਘ ਬੁਜਰਗ, ਭੁਪਿੰਦਰ ਸਿੰਘ ਸੇਖੋਂ, ਅਮਰਜੀਤ ਸਿੰਘ ਮੋਰਕਰੀਮਾਂ, ਰੇਸ਼ਮ ਸਿੰਘ ਭੱਠਾਧੂਆ, ਸੁਖਦੇਵ ਸਿੰਘ, ਗੁਲਵੰਤ ਸਿੰਘ ਮਲਕਪੁਰ, ਰਛਪਾਲ ਸਿੰਘ, ਸੰਤ ਸਿੰਘ, ਚਰਨ ਸਿੰਘ, ਲਖਵੀਰ ਸਿੰਘ ਗਾਲਿਬ, ਲਛਮਣ ਸਿੰਘ, ਟਹਿਲ ਸਿੰਘ, ਸਿਕੰਦਰ ਸਿੰਘ ਮੁੱਲਾਂਪੁਰ, ਗੁਰਮੇਲ ਸਿੰਘ, ਬਿੱਕਰ ਸਿੰਘ ਝਮਟ, ਜਗਜੀਵਨ ਸਿੰਘ ਸ਼ੇਰਪੁਰਾ, ਸੁਖਪਾਲ ਸਿੰਘ ਸੇਖਕੁਤਬ, ਇੰਦਰਜੀਤ ਸਿੰਘ ਗੁੜੇ, ਰਣਜੀਤ ਸਿੰਘ ਬਿੰਜਲ, ਰਛਪਾਲ ਸਿੰਘ ਸਵੱਦੀ ਕਲਾਂ, ਬਲਵਿੰਦਰ ਸਿੰਘ ਭੱਠਾਧੂਹਾ, ਚਰਨਜੀਤ ਸਿੰਘ, ਉਪਿੰਦਰਪਾਲ ਸਿੰਘ, ਮੋਹਨ ਸਿੰਘ ਗੁੜੇ, ਕਰਨੈਲ ਸਿੰਘ, ਨਛੱਤਰ ਸਿੰਘ, ਰਣਜੀਤ ਸਿੰਘ ਰਾਜੋਆਣਾ ਖੁਰਦ, ਕੁਲਵਿੰਦਰ ਸਿੰਘ ਪੰਡੋਰੀ, ਜਗਪਾਲ ਸਿੰਘ ਰਾਏਕੋਟ, ਕੁਲਵੰਤ ਸਿੰਘ ਸਵੱਦੀ, ਹੋਰ ਮੌਜੂਦ ਸਨ |