11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੁਖੀ ਪਰਿਵਾਰਾਂ ਨਾਲ ਸੰਵੇਦਨਾ ਦਾ ਇਜ਼ਹਾਰ ਮਥੁਰਾ ਵਿ੍ੰਦਾਵਨ ਕਿਸ਼ਤੀ ਹਾਦਸੇ ਲਈ ਯੋਗੀ ਸਰਕਾਰ ਜ਼ਿੰਮੇਵਾਰ-ਖੰਨਾ, ਦੇਹੜਕਾ, ਧਾਲੀਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜਗਰਾਉਂ, 11 ਅਪ੍ਰੈਲ (ਗੁਰਦੀਪ ਸਿੰਘ ਮਲਕ)-ਮਥੁਰਾ ਵਿ੍ੰਦਾਵਨ ਕਿਸ਼ਤੀ ਹਾਦਸੇ ਨੇ ਜਗਰਾਉਂ ਵਾਸੀਆਂ ਨੂੰ ਦਸੰਬਰ 1991 ਦੇ ਅੱਤਵਾਦ ਦੇ ਦੌਰ 'ਚ ਵਾਪਰੇ ਹੌਲਨਾਕ ਸੋਹੀਆਂ ਰੇਲ ਕਾਂਡ ਦੀ ਦਰਦਨਾਕ ਯਾਦ ਤਾਜ਼ਾ ਕਰਵਾ ਦਿੱਤੀ | ਉਸ ਸਮੇਂ ਵੀ ਜਗਰਾਉਂ 'ਚ 26 ਦੇ ਕਰੀਬ ਲਾਸ਼ਾਂ ਜਗਰਾਉਂ ਦੇ ਲਗਭਗ ਹਰ ਮੁਹੱਲੇ 'ਚ ਸੱਥਰ ਵਿਛਾ ਗਈਆਂ ਸਨ | ਉਸ ਰਾਤ ਵੀ ਕਿਸੇ ਘਰ 'ਚ ਚੁੱਲ੍ਹਾ ਨਹੀਂ ਬਲਿਆ ਸੀ | ਹੁਣ ਵੀ ਸਾਰਾ ਸ਼ਹਿਰ ਦੁਕਾਨਾਂ, ਕਾਰੋਬਾਰ ਬੰਦ ਕਰਕੇ ਡੱਲਾ ਰੋਡ ਸ਼ਮਸ਼ਾਨਘਾਟ 'ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਤਰ ਸਨ | ਇਸ ਬੇਹੱਦ ਦੁੱਖ ਦੀ ਘੜੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਆਜ਼ਾਦੀ ਦੇ ਅੱਸੀ ਸਾਲ ਬੀਤ ਜਾਣ ਦੇ ਬਾਵਜੂਦ ਇਸ ਦੇਸ਼ ਅੰਦਰ ਹਰ ਤਿੰਨ ਮਿੰਟ ਬਾਅਦ ਇਕ ਵਿਅਕਤੀ ਹਾਦਸੇ 'ਚ ਮਰ ਜਾਂਦਾ ਹੈ | ਕਿਨੇ ਅਫਸੋਸ ਦੀ ਗੱਲ ਹੈ ਕਿ ਸਾਰੇ ਦੇਸ਼ ਵਿਚ ਹਰ ਰੋਜ਼ ਹਜ਼ਾਰਾਂ ਤੀਰਥ ਯਾਤਰੀ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹਨ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਵਲੋਂ ਕੋਈ ਸੁਰੱਖਿਆ ਇੰਤਜ਼ਾਮ ਨਾ ਹੋਣ ਕਾਰਨ ਸੈਂਕੜੇ ਲੋਕ ਮੌਤ ਦੇ ਮੂੰਹ ਜਾ ਪੈਂਦੇ ਹਨ | ਇਸ ਹਿਰਦੇਵੇਦਕ ਹਾਦਸੇ 'ਚ ਨਾ ਤਾਂ ਸਟੀਮਰ ਚਾਲਕ ਕੋਲ ਕੋਈ ਯੋਗ ਲਾਇਸੰਸ ਸੀ, ਨਾ ਕੋਈ ਸੇਫਟੀ ਕਿੱਟ ਸੀ, ਸਗੋਂ ਪੈਸੇ ਦੇ ਲਾਲਚ 'ਚ ਯੋਗਤਾ ਨਾਲੋਂ ਵੱਧ ਯਾਤਰੀ ਬਿਠਾ ਕੇ ਇਸ ਹਾਦਸੇ ਨੂੰ ਸੱਦਾ ਦਿੱਤਾ ਗਿਆ | ਸਰਕਾਰੀ ਬਚਾਅ ਕਾਰਜ ਉਸ ਸਮੇਂ ਸ਼ੁਰੂ ਕੀਤੇ ਗਏ ਜਦੋਂ ਲੋਕਲ ਗੋਤਾਖੋਰਾਂ ਨੇ ਕੁਝ ਲੋਕਾਂ ਨੂੰ ਬਚਾਅ ਲਿਆ | ਅਜੇ ਤੱਕ ਵੀ ਕਈ ਡੁੱਬੇ ਲੋਕਾਂ ਦੀਆਂ ਲਾਸ਼ਾਂ ਪਹੁੰਚ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਕ ਪ੍ਰਬੰਧ ਦੀ ਨਾਲਾਇਕੀ ਹੈ ਕਿ ਕਦੇ ਕੁੰਭ ਦੇ ਮੇਲੇ 'ਤੇ, ਕਦੇ ਦਿੱਲੀ ਰੇਲਵੇ ਸਟੇਸ਼ਨ 'ਤੇ, ਕਦੇ ਹਾਥਰਸ 'ਚ ਪਾਖੰਡੀ ਸਾਧ ਦੇ ਪੈਰਾਂ ਦੀ ਮਿੱਟੀ ਚੁੱਕਣ ਲਈ ਮੱਚੀ ਭਗਦੜ 'ਚ 120 ਭੋਲੇ ਭਾਲੇ ਲੋਕ ਮਾਰੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਹ ਹਾਦਸਾ ਨਹੀਂ ਸਗੋਂ ਯੂਪੀ ਸਰਕਾਰ ਵਲੋਂ ਕੀਤੇ ਕਤਲ ਹਨ | ਇਨਸਾਫ਼ ਪਸੰਦ ਲੋਕਾਂ ਨੂੰ ਯੋਗੀ ਸਰਕਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਜ਼ੋਰਦਾਰ ਮੰਗ ਕਰਨੀ ਚਾਹੀਦੀ ਹੈ | ਉਨ੍ਹਾਂ ਧਾਰਮਿਕ ਆਸਥਾ ਰੱਖਦੇ ਸਾਊ ਲੋਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਨੂੰ ਪਹਿਲ ਦੇਣ ਦਾ ਸੁਝਾਅ ਦਿੱਤਾ ਹੈ ਤਾਂ ਕਿ ਭਵਿੱਖ 'ਚ ਹੋਰ ਘਰ ਉਜੜਣ ਤੋਂ ਬਚ ਜਾਣ | ਉਨ੍ਹਾਂ ਸ਼ਹਿਰ ਵਾਸੀਆਂ ਵਲੋਂ ਦੁਖੀ ਪਰਿਵਾਰਾਂ ਨਾਲ ਦਿਖਾਈ ਇਕਜੁੱਟਤਾ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਥੁਰਾ ਵਿ੍ੰਦਾਵਨ ਕਿਸ਼ਤੀ ਹਾਦਸੇ ਲਈ ਯੋਗੀ ਸਰਕਾਰ ਜ਼ਿੰਮੇਵਾਰ-ਖੰਨਾ, ਦੇਹੜਕਾ, ਧਾਲੀਵਾਲ ਅਗਲੀ ਖ਼ਬਰ ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਦੀ ਵਿਦਿਆਰਥਣ ਮਨਵੀਰ ਕੌਰ ਮੈਰਿਟ ਸੂਚੀ ਵਿਚ ਆਈ
Ad Position 24