ਭਵਨ ਰਕਬਾ (ਲੁਧਿ:) ਤੋਂ ਚੱਪੜਚਿੜੀ ਲਈ 12 ਮਈ ਨੂੰ ਰਵਾਨਾ ਹੋਵੇਗਾ ਫ਼ਤਹਿ ਮਾਰਚ-ਕਿ੍ਸ਼ਨ ਕੁਮਾਰ ਬਾਵਾ
ਅਜੀਤ ਡੈਸਕ
12-04-2026
ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਮਈ 1710 ਈ: ਵਿਚ ਸਰਹਿੰਦ ਫਤਿਹ ਕਰਨ ਦੀ ਯਾਦ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 12 ਮਈ ਨੂੰ ਰਕਬਾ (ਲੁਧਿ:) ਤੋਂ ਚੱਪੜਚਿੜੀ ਦੇ ਮੈਦਾਨ ਤੱਕ ਹੋਣ ਵਾਲੇ ਫਤਿਹ ਮਾਰਚ ਦੀਆਂ ਤਿਆਰੀਆਂ ਸਬੰਧੀ ਫਾਊਾਡੇਸ਼ਨ
ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਪ੍ਰਧਾਨਗੀਂ ਹੇਠ ਭਵਨ ਰਕਬਾ ਵਿਖੇ ਹੋਈ | ਮੀਟਿੰਗ ਵਿਚ ਫਾਊਾਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਟਰੱਸਟੀ ਦਲਜੀਤ ਸਿੰਘ ਅਮਰੀਕਾ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਟਰੱਸਟੀ ਤਰਲੋਚਨ ਸਿੰਘ ਸਫਰੀ, ਸੰਤੋਖ ਸਿੰਘ ਗਿੱਲ, ਡਾ. ਪ੍ਰਮਜੀਤ ਸਿੰਘ, ਗੁਰਨਾਮ ਸਿੰਘ ਕਲੇਰ, ਅਮਰਿੰਦਰ ਸਿੰਘ, ਬਲਪ੍ਰੀਤ ਸਿੰਘ, ਹਰਜੋਤ ਸਿੰਘ, ਬੌਬੀ ਡਾਗੋਂ, ਈਸ਼ਰਪ੍ਰੀਤ ਸਿੰਘ ਹੋਰਨਾਂ ਸ਼ਮੂਲੀਅਤ ਕੀਤੀ | ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਭਵਨ ਰਕਬਾ ਤੋਂ ਜੰਗ ਦੇ ਮੈਦਾਨ ਚੱਪੜਚਿੜੀ ਦੇ ਸਥਾਨ ਵੱਲ ਰਵਾਨਾ ਹੋਵੇਗਾ, ਮੰਡੀ ਮੁੱਲਾਂਪੁਰ, ਲੁਧਿਆਣਾ, ਹੋਰ ਸ਼ਹਿਰਾਂ ਦੀ ਸੰਗਤ ਵਲੋਂ ਫਤਿਹ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੀਟਿੰਗ ਉਪਰੰਤ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਫਾਊਾਡੇਸ਼ਨ ਦੀ ਮਹਿਲਾ ਇਕਾਈ ਕੈਨੇਡਾ ਲਈ ਬਲਵੀਰ ਕੌਰ ਸਿੱਧੂ ਨੂੰ ਪ੍ਰਧਾਨ ਕੀਤਾ ਗਿਆ | ਫਾਊਾਡੇਸ਼ਨ ਨਾਲ ਲੰਮੇ ਸਮੇਂ ਤੋਂ ਜੁੜੇ ਸੰਤੋਖ ਸਿੰਘ ਗਿੱਲ ਨੂੰ ਚੰਗੀਆਂ ਸੇਵਾਵਾਂ ਬਦਲੇ ਫਾਊਾਡੇਸ਼ਨ ਦਾ ਸਰਪ੍ਰਸਤ ਨਿਯੁਕਤ ਕਰਦਿਆਂ ਸਨਮਾਨ ਕੀਤਾ | ਇਸ ਸਮੇਂ ਮਨਜੀਤ ਕੌਰ ਸਰੋਏ, ਮਾ. ਗੁਰਪਾਲ ਸਿੰਘ ਮੰਡਿਆਣੀ, ਡਾ. ਜਸਪਾਲ ਸਿੰਘ ਸੈਣੀ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ, ਟੇਕ ਸਿੰਘ, ਸੰਦੀਪ ਸਿੰਘ, ਅੰਮਿ੍ਤਪਾਲ ਸ਼ੰਕਰ, ਹਰਚੇਤ ਸਿੰਘ, ਵਰਿੰਦਰ ਭੱਲਾ, ਸੋਨੀ, ਹੋਰ ਮੌਜੂਦ ਸਨ |