ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿੰਡ ਈਸੇਵਾਲ (ਲੁਧਿ:) ਦੇ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਧੰਦੇ ਵਾਲੇ ਪਰਿਵਾਰ ਦਾ ਮੁਖੀ ਮਹਿੰਦਰ ਸਿੰਘ ਸੇਖੋਂ ਅਕਾਲ ਚਲਾਣਾ ਕਰ ਗਿਆ | ਤੇਜਵੰਤ ਸਿੰਘ ਈਸੇਵਾਲ, ਜਗਵੰਤ ਸਿੰਘ ਜੱਗਾ ਈਸੇਵਾਲ, ਗੁਰਦੀਪ ਸਿੰਘ ਦੀਪਾ ਦੇ ਪਿਤਾ ਮਹਿੰਦਰ ਸਿੰਘ ਸੇਖੋਂ ਦੇ ਦਿਹਾਂਤ 'ਤੇ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ, ਜਥੇਦਾਰ ਮੱਘਰ ਸਿੰਘ ਬੜੈਚ, ਸੁਖਦੇਵ ਸਿੰਘ ਚੱਕ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਕਾਂਗਰਸੀ ਆਗੂ ਮਨਜੀਤ ਸਿੰਘ ਹੰਬੜਾਂ ਤੇ ਦਰਸ਼ਨ ਸਿੰਘ ਬੀਰਮੀ, ਆੜ੍ਹਤੀ ਕੁਲਦੀਪ ਸਿੰਘ ਖ਼ਾਲਸਾ, ਆੜ੍ਹਤੀ ਸਹਿਦੇਵ ਗੋਇਲ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਰਾਮ ਆਸਰਾ ਸਿੰਘ ਚੱਕ ਕਲਾਂ, ਹੋਰਨਾਂ ਨੇ ਦੁੱਖ ਪ੍ਰਗਟਾਇਆ | ਬਾਬਾ ਮਹਿੰਦਰ ਸਿੰਘ ਦੇ ਪੋਤਰੇ ਪਿ੍ਤਪਾਲ ਸਿੰਘ ਸੇਖੋਂ, ਹਰਿੰਦਰ ਸਿੰਘ ਸੇਖੋਂ ਅਨੁਸਾਰ ਸਵ: ਮਹਿੰਦਰ ਸਿੰਘ ਨਮਿਤ ਆਰੰਭ ਸ੍ਰੀ ਸਹਿਜ ਪਾਠ ਜੀ ਦਾ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਈਸੇਵਾਲ (ਲੁਧਿ:) ਵਿਖੇ ਸ਼ੁੱਕਰਵਾਰ 17 ਅਪ੍ਰੈਲ ਦੁਪਹਿਰ 1 ਵਜੇ ਹੋਵੇਗੀ |