13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਈ ਦਾਨ ਸਿੰਘ ਪਬਲਿਕ ਸੀ. ਸੈ. ਸਕੂਲ ਮਾਣੂੰਕੇ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਹਠੂਰ, 11 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਰਾਏਕੋਟ ਬਲਾਕ ਦੀ ਨਾਮਵਰ ਵਿੱਦਿਅਕ ਸੰਸਥਾ ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦਾ ਨਤੀਜਾ ਸ਼ਾਨਦਾਰ ਹੀ ਨਹੀਂ ਰਿਹਾ ਸਗੋਂ ਇਸ ਸਕੂਲ ਦੇ ਦੋ ਬੱਚਿਆਂ ਨੇ ਬੋਰਡ ਦੀ ਮੈਰਿਟ ਸੂਚੀ ਅੰਦਰ ਪੰਜਾਬ 'ਚੋਂ ਪੰਜਵਾਂ ਅਤੇ ਲੁਧਿਆਣਾ ਜ਼ਿਲ੍ਹੇ 'ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ਰਨ ਸਿੰਘ ਬਾਸੀ (ਲੱਖਾ) ਨੇ 595/600 (99.1 ਫ਼ੀਸਦੀ) ਅੰਕ ਪੰਜਾਬ 'ਚੋਂ ਪੰਜਵਾਂ ਅਤੇ ਰਾਏਕੋਟ ਬਲਾਕ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸੇ ਤਰਾਂ ਬੰਦਨਾ ਮਾਣੂੰਕੇ ਨੇ 584/600 (97.3 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ | ਅਨੁਰੀਤ ਕੌਰ ਭੰਮੀਪੁਰਾ ਨੇ 582/600 (97 ਫ਼ੀਸਦੀ) ਅੰਕ ਲੈ ਕੇ ਸਕੂਲ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਉਨਾਂ ਦੱਸਿਆ ਕਿ ਸਕੂਲ ਦੇ 70 ਬੱਚਿਆਂ ਨੇ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇੰਨ•ਾਂ ਵਿਚੋਂ 15 ਬੱਚਿਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਲਏ ਹਨ | ਪਿ੍ੰਸੀਪਲ ਸੁਰਿੰਦਰ ਕੌਰ ਸੋਹਲ, ਚਰਨਜੀਤ ਕੌਰ ਸੰਧੂ ਅਤੇ ਸੁਖਦੇਵ ਸਿੰਘ ਖ਼ਾਲਸਾ ਨੇ ਉਕਤ ਅੱਵਲ ਬੱਚਿਆਂ ਦਾ ਮੂੰਹ ਮਿੱਠਾ ਕਰਵਾਕੇ ਉਨਾਂ ਅਤੇ ਉਨਾਂ ਦੇ ਮਾਪਿਆਂ ਦੇ ਨਾਲ-ਨਾਲ ਸਟਾਫ਼ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਲਈ ਸਭ ਦੀ ਕੀਤੀ ਮਿਹਨਤ ਦਾ ਨਤੀਜਾ ਹੀ ਹੈ | ਇਸ ਮੌਕੇ ਸਕੂਲ ਵਲੋਂ ਮਰਹੂਮ ਪਿ੍ੰਸੀਪਲ ਗੁਰਮੁਖ ਸਿੰਘ ਸੰਧੂ ਦੀ ਯਾਦ ਵਿਚ ਬੱਚਿਆਂ ਨੂੰ ਨਕਦ ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜੀ.ਐੱਚ.ਜੀ. ਪਬਲਿਕ ਸਕੂਲ ਦੱਧਾਹੂਰ ਦੇ ਬੱਚਿਆਂ ਨੇ ਅੱਠਵੀਂ ਜਮਾਤ ਦੇ ਬੋਰਡ ਨਤੀਜਿਆਂ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਅੱਠਵੀਂ ਦੇ ਨਤੀਜੇ 'ਚ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਰਕਬਾ ਬਾਜ਼ੀ ਮਾਰ ਗਿਆ
Ad Position 24