13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਰਾਏਕੋਟ, 11 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਬੀ.ਏ, ਬੀ.ਸੀ.ਏ, ਬੀ.ਕਾਮ ਭਾਗ-ਦੂਜਾ, ਐੱਮ.ਏ (ਪੰਜਾਬੀ), ਐੱਮ.ਏ. (ਹਿਸਟਰੀ), ਐੱਮ.ਐਸ.ਸੀ. (ਆਈ.ਟੀ) ਭਾਗ-ਪਹਿਲਾ ਦੀਆਂ ਵਿਦਿਆਰਥਣਾਂ ਨੇ ਬੀ.ਏ, ਬੀ.ਸੀ.ਏ, ਬੀ.ਕਾਮ ਭਾਗ-ਤੀਜਾ, ਐੱਮ.ਏ (ਪੰਜਾਬੀ), ਐੱਮ.ਏ (ਹਿਸਟਰੀ) ਅਤੇ ਪੀ.ਜੀ.ਡੀ.ਸੀ.ਏ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਵਿਦਿਆਰਥਣਾਂ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਭੰਗੜਾ, ਗਿੱਧਾ, ਗੀਤ, ਕੋਰੀਉਗ੍ਰਾਫੀ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ | ਜੂਨੀਅਰ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਆਪਣੇ ਸੀਨੀਅਰਜ਼ ਨੂੰ ਤੋਹਫ਼ੇ ਦਿੱਤੇ | ਕਾਲਜ ਵਿਚੋਂ ਆਪਣੀ ਡਿਗਰੀ ਪੂਰੀ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਉਨਾਂ ਨੂੰ ਤੋਹਫੇ ਭੇਟ ਕੀਤੇ | ਇਸ ਤੋਂ ਇਲਾਵਾ ਮਿਸ ਫੇਅਰਵੈੱਲ ਲਈ ਵੀ ਮੁਕਾਬਲੇ ਹੋਏ, ਜਿਸ ਵਿਚ ਪ੍ਰੀਤੀ ਪੀ.ਜੀ.ਡੀ.ਸੀ.ਏ ਮਿਸ ਫੇਅਰਵੈੱਲ ਚੁਣੀ ਗਈ, ਜਦਕਿ ਮਹਿਕਪ੍ਰੀਤ ਕੌਰ ਬੀ.ਸੀ.ਏ ਭਾਗ-ਤੀਜਾ ਫਸਟ ਰਨਰਅੱਪ ਅਤੇ ਇਸ਼ਵਸੀਪ ਕੌਰ ਬੀ.ਕਾਮ ਭਾਗ-ਤੀਜਾ ਸੈਕਿੰਡ ਰਨਰਅੱਪ ਚੁਣੀਆਂ ਗਈਆਂ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ: ਰਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮੈਨੇਜਮੈਂਟ ਸਕੱਤਰ ਮਲਕੀਅਤ ਸਿੰਘ ਰਾਜਲ, ਸ੍ਰੀਮਤੀ ਜਸਵੰਤ ਕੌਰ ਰਾਜਲ, ਮੈਨੇਜਮੈਂਟ ਸੁਪਰਵਾਈਜ਼ਰ ਅਵਤਾਰ ਸਿੰਘ ਚੀਮਾ, ਸ਼ੇਰ ਸਿੰਘ, ਬੀ.ਐੱਡ ਕਾਲਜ ਦੇ ਪਿ੍ੰਸੀਪਲ ਡਾ. ਗੀਤਾ ਸ਼ਰਮਾ, ਕਾਲਜੀਏਟ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ, ਨਰਸਿੰਗ ਕਾਲਜ ਦੇ ਪਿ੍ੰਸੀਪਲ ਸੰਦੀਪ ਕੌਰ, ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਪਿ੍ੰਸੀਪਲ ਪੂਨਮ.ਕੇ.ਸਿੱਧੂ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸੈਸ਼ਨ ਦੀ ਸ਼ੁਰੂਆਤ 'ਚ ਪਾਠ ਅਤੇ ਗੁਰਬਾਣੀ ਕੀਰਤਨ ਕਰਵਾਏ <br/> ਅਗਲੀ ਖ਼ਬਰ ਜੀ.ਐੱਚ.ਜੀ. ਪਬਲਿਕ ਸਕੂਲ ਦੱਧਾਹੂਰ ਦੇ ਬੱਚਿਆਂ ਨੇ ਅੱਠਵੀਂ ਜਮਾਤ ਦੇ ਬੋਰਡ ਨਤੀਜਿਆਂ 'ਚ ਮੱਲਾਂ ਮਾਰੀਆਂ
Ad Position 24