ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਬਿ੍ੰਦਾਵਨ ਨੇੜੇ ਯਮੁਨਾ ਦਰਿਆ 'ਚ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟ ਜਾਣ ਸਮੇਂ ਲੁਧਿਆਣਾ, ਜਗਰਾਉਂ ਸ਼ਹਿਰਾਂ ਦੇ ਕਰੀਬ ਦਰਜਨ ਵਿਅਕਤੀਆਂ ਦੀ ਮੌਤ ਅਤੇ ਕੁਝ ਦੇ ਲਾਪਤਾ ਹੋਣ ਸਬੰਧੀ ਦੁੱਖ ਦਾਇਕ ਅਤੇ ਦਿਲ ਦਹਿਲਾ ਦੇਣ ਵਾਲੀ ਮੰਦਭਾਗੀ ਘਟਨਾ 'ਤੇ ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ. ਏ. ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਇਯਾਲੀ ਨੇ ਲਾਪਤਾ ਸ਼ਰਧਾਲੂਆਂ ਦੇ ਠੀਕ ਹੋਣ ਦੀ ਕਾਮਨਾ ਕੀਤੀ |