14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਇਕਾਈ ਹਸਪਤਾਲ ਵਿਖੇ ਪਿਸ਼ਾਬ ਨਲੀ ਦੇ ਸੁੰਗੜਨ ਦਾ ਪੱਕਾ ਇਲਾਜ ਉਪਲਬਧ-ਡਾ. ਔਲਖ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਚੰਡੀਗੜ੍ਹ ਰੋਡ ਨੇ ਯੂਰੋਲੋਜੀ ਦੇ ਖੇਤਰ ਵਿਚ ਇਕ ਹੋਰ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਹੁਣ ਬੱਕਲ ਮਿਊਕੋਸਾ ਯੂਰੀਥਰੋਪਲਾਸਟੀ ਦੀ ਆਧੁਨਿਕ ਸਰਜਰੀ ਸ਼ੁਰੂ ਕੀਤੀ ਹੈ, ਜੋ ਪਿਸ਼ਾਬ ਨਲੀ ਦੇ ਸੰਕੋਚ ਦਾ ਲੰਬੇ ਸਮੇਂ ਲਈ ਪੱਕਾ ਇਲਾਜ ਮੰਨੀ ਜਾਂਦੀ ਹੈ | ਪਿਸ਼ਾਬ ਨਲੀ ਦਾ ਸੰਕੋਚ ਇਕ ਆਮ ਪਰ ਗੰਭੀਰ ਸਮੱਸਿਆ ਹੈ, ਜਿਸ ਵਿਚ ਪੇਸ਼ਾਬ ਦੀ ਨਲੀ ਸੁੱਕ ਜਾਂਦੀ ਹੈ | ਇਸ ਕਾਰਨ ਮਰੀਜ਼ ਨੂੰ ਪੇਸ਼ਾਬ ਕਰਨ ਵਿਚ ਦਿੱਕਤ, ਦਰਦ, ਕਮਜ਼ੋਰ ਧਾਰ ਅਤੇ ਵਾਰ-ਵਾਰ ਇਨਫੈਕਸ਼ਨ ਦੀ ਸਮੱਸਿਆ ਆਉਂਦੀ ਹੈ | ਪਹਿਲਾਂ ਵਰਤੇ ਜਾਣ ਵਾਲੇ ਇਲਾਜ ਜਿਵੇਂ ਡਾਇਲੇਟੇਸ਼ਨ ਜਾਂ ਇੰਟਰਨਲ ਯੂਰੇਥਰੋਟੋਮੀ ਅਕਸਰ ਅਸਥਾਈ ਰਹਿੰਦੇ ਹਨ ਅਤੇ ਬਿਮਾਰੀ ਮੁੜ ਵਾਪਸ ਆ ਜਾਂਦੀ ਹੈ | ਹੁਣ ਇਕਾਈ ਹਸਪਤਾਲ ਵਿਚ ਕੀਤੀ ਜਾਣ ਵਾਲੀ ਬੱਕਲ ਮਿਊਕੋਸਾ ਯੂਰੀਥਰੋਪਲਾਸਟੀ ਸਰਜਰੀ ਵਿਚ ਮਰੀਜ਼ ਦੇ ਗੱਲ੍ਹ (ਮੂੰਹ ਦੇ ਅੰਦਰਲੇ ਹਿੱਸੇ) ਤੋਂ ਟਿਸ਼ੂ ਲੈ ਕੇ ਪਿਸ਼ਾਬ ਨਲੀ ਨੂੰ ਦੁਬਾਰਾ ਤਿਆਰ ਕੀਤਾ ਜਾਂਦਾ ਹੈ | ਹਾਲ ਹੀ ਵਿਚ ਮਾਨਸਾ ਦੇ 75 ਸਾਲਾਂ ਅਜੀਤ ਸਿੰਘ, ਜਿਨ੍ਹਾਂ ਨੂੰ ਹਿੱਪ ਫਰੈਕਚਰ ਤੋਂ ਬਾਅਦ ਯੂਰੇਥਰਲ ਸਟਿ੍ਕਚਰ ਹੋ ਗਿਆ ਸੀ ਅਤੇ ਪਿਛਲੇ ਇਲਾਜ ਨਾਲ ਠੀਕ ਨਹੀਂ ਹੋਏ, ਉਨ੍ਹਾਂ ਦੀ ਇਹ ਸਰਜਰੀ ਇਕਾਈ ਹਸਪਤਾਲ ਵਿਚ ਸਫਲਤਾਪੂਰਵਕ ਕੀਤੀ ਗਈ | ਇਸ ਸਰਜਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉੱਘੇ ਯੂਰੋਲੋਜਿਸਟ, ਰੋਬੋਟਿਕ ਅਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਨੇ ਦੱਸਿਆ ਕਿ ਬੱਕਲ ਮਿਊਕੋਸਾ ਇਕ ਬਹੁਤ ਹੀ ਵਧੀਆ ਗ੍ਰਾਫਟ ਮਟੀਰੀਅਲ ਹੈ, ਕਿਉਂਕਿ ਇਹ ਮਜ਼ਬੂਤ, ਸਰੀਰ ਨਾਲ ਅਨੁਕੂਲ ਅਤੇ ਇਨਫੈਕਸ਼ਨ ਤੋਂ ਬਚਾਅ ਵਾਲਾ ਹੁੰਦਾ ਹੈ | ਇਸ ਪ੍ਰਕਿਰਿਆ ਨਾਲ ਅਸੀਂ ਮਰੀਜ਼ਾਂ ਨੂੰ ਲੰਬੇ ਸਮੇਂ ਲਈ ਪੱਕਾ ਹੱਲ ਦੇ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਇਸ ਸਰਜਰੀ ਵਿਚ ਡਾ. ਅਮਿਤ ਤੁਲੀ, ਡਾ. ਨਰੇਸ਼, ਡਾ. ਹਿਮਾਂਸ਼ੂ ਅਤੇ ਡਾ. ਕਿ੍ਸ਼ਨਾ ਦੀ ਟੀਮ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ | ਸਰਜਰੀ ਤੋਂ ਬਾਅਦ ਅਜੀਤ ਸਿੰਘ ਹੁਣ ਬਹੁਤ ਵਧੀਆ ਤਰੀਕੇ ਨਾਲ ਪਿਸ਼ਾਬ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ''20 ਸਾਲ ਦਾ ਜਵਾਨ'' ਮਹਿਸੂਸ ਕਰਦੇ ਹਨ ਉਨ੍ਹਾਂ ਕਿਹਾ ਕਿ ਇਕਾਈ ਹਸਪਤਾਲ ਆਧੁਨਿਕ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਨਾਲ ਪੰਜਾਬ ਵਿਚ ਵਰਲਡ ਕਲਾਸ ਯੂਰੋਲੋਜੀ ਇਲਾਜ ਮੁਹੱਈਆ ਕਰਵਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਾਸਤਰੀ ਬੈਡਮਿੰਟਨ ਹਾਲ ਵਿਚ ਲਗਾਏ ਗਏ ਨਵੇਂ ਸਿੰਥੈਟਿਕ ਮੈਟ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸੰਭਾਵੀ ਹੜ੍ਹ ਪ੍ਰਭਾਵਿਤ ਕੰਮਾਂ ਦਾ ਜਾਇਜ਼ਾ <br/>
Ad Position 24