14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਆਲ ਇੰਡੀਆ ਕਿਸਾਨ ਸਭਾ ਵਲੋਂ 90ਵਾਂ ਸਥਾਪਨਾ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਰਾਏਕੋਟ, 11 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਆਲ ਇੰਡੀਆ ਕਿਸਾਨ ਸਭਾ ਵਲੋਂ 11 ਅਪ੍ਰੈਲ 1936 ਨੂੰ ਲਖਨਊ ਵਿਖੇ ਕਿਸਾਨੀ ਹੱਕਾਂ ਲਈ ਲੜ੍ਹਾਈ ਲੜਨ ਵਾਸਤੇ ਆਲ ਇੰਡੀਆ ਕਿਸਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ | ਇਸ ਦੇ ਪਹਿਲੇ ਪ੍ਰਧਾਨ ਸੁਆਮੀ ਸਹਿਜਨੰਦ ਸਰਸਵਤੀ ਬਣੇ, ਪੰਜਾਬ ਵਿੱਚ ਇਸਦੀ ਸਥਾਪਨਾ 1937 ਵਿੱਚ ਬਰੈਂਡਲੇ ਹਾਲ ਲਾਹੌਰ ਵਿਚ ਕੀਤੀ ਗਈ | ਇਸ ਦੇ ਪਹਿਲੇ ਪ੍ਰਧਾਨ ਬਾਬਾ ਜੁਆਲ ਸਿੰਘ ਠਠੀਆ ਬਣੇ, ਜਿਨ੍ਹਾਂ ਦੇਸ਼ ਦੇ ਅੰਦੋਲਨਾਂ ਅਤੇ ਮੋਰਚਿਆਂ ਵਿਚ ਵੱਧ-ਚੜ੍ਹਕੇ ਸ਼ਮੂਲੀਅਤ ਕੀਤੀ | ਉਨ੍ਹਾਂ ਦੇ ਕਦਮਾਂ 'ਤੇ ਚੱਲਦਿਆਂ ਆਲ ਇੰਡੀਆ ਕਿਸਾਨ ਸਭਾ ਕਿਸਾਨਾਂ ਦੇ ਹੱਕਾਂ ਦੀ ਖ਼ਾਤਰ ਸੰਘਰਸ਼ ਲੜ੍ਹੇ ਜਾ ਰਹੇ ਹਨ, ਜਿਸ ਵਿਚ ਕਈ ਕਿਸਾਨੀ ਮਸਲਿਆਂ ਨੂੰ ਤਾਂ ਹੱਲ ਕਰਵਾਇਆ ਜਾ ਚੁੱਕਾ ਹੈ, ਜਦਕਿ ਅਧੂਰੀਆਂ ਮੰਗਾਂ ਲਈ ਸੰਘਰਸ਼ ਜਾਰੀ ਹੈ ਜਿਵੇਂ ਐੱਮ.ਐੱਸ.ਪੀ ਲਾਗੂ ਕਰਨਾ, ਬਿਜਲੀ ਐਕਟ ਨੂੰ ਰੱਦ ਕਰਵਾਉਣਾ, ਬੀਜ ਬਿੱਲ ਨੂੰ ਰੱਦ ਕਰਵਾਉਣ, ਕਿਸਾਨੀ ਕਰਜ਼ਾ ਮੁਆਫ਼ੀ, ਚਾਰ ਲੇਬਰ ਕੋਡ ਰੱਦ ਕਰਨ, ਮਜ਼ਦੂਰਾਂ ਨੂੰ ਘਰ ਬਣਾਉਣ ਲਈ 10-10 ਮਰਲੇ ਪਲਾਂਟ ਦੇਣ, ਮਨਰੇਗਾ ਕਾਨੂੰਨ ਬਹਾਲ ਕਰਨਾ ਆਦਿ ਖਿਲਾਫ਼ ਅੰਦੋਲਨ ਜਾਰੀ ਹੈ | ਇਨ੍ਹਾਂ ਅਧੂਰੀਆਂ ਮੰਗਾਂ ਨੂੰ ਮਨਵਾਉਣ ਅਤੇ ਆਲ ਇੰਡੀਆ ਕਿਸਾਨ ਸਭਾ ਦੇ 90ਵੇਂ ਸਥਾਪਨਾ ਦਿਵਸ ਸਬੰਧੀ ਅੱਜ ਜਥੇਬੰਦੀ ਦੇ ਤਹਿਸੀਲ ਦਫ਼ਤਰ ਰਾਏਕੋਟ ਵਿਖੇ ਕਿਸਾਨ ਸਭਾ ਦਾ ਝੰਡਾ ਲਹਿਰਾਇਆ ਗਿਆ | ਉਪਰੰਤ ਜੱਥੇ ਦੇ ਰੂਪ ਵਿਚ ਪਿੰਡ-ਪਿੰਡ ਜਾ ਕੇ ਲੋਕਾਂ ਦੇ ਘਰਾਂ ਉੱਪਰ ਕਿਸਾਨ ਸਭਾ ਦੇ ਝੰਡੇ ਲਹਿਰਾਏ ਅਤੇ ਮੀਟਿੰਗ ਕੀਤੀਆਂ | ਕਾਫ਼ਲੇ ਦੇ ਰੂਪ ਵਿਚ ਜੱਥਾ ਮਾਰਚ ਪਿੰਡ ਤਲਵੰਡੀ, ਸੀਲੋਆਣੀ, ਬੁਰਜ ਹਰੀ ਸਿੰਘ, ਝੋਰੜਾਂ, ਜਲਾਲਦੀਵਾਲ, ਧੂਰਕੋਟ, ਜੌਹਲਾਂ, ਲੋਹਟਬੱਦੀ, ਭੈਣੀ ਦਰੇੜਾ, ਭੈਣੀ ਰੋੜਾ, ਲਤਾਲਾ, ਬੜੂੰਦੀ ਤੋਂ ਹੁੰਦਾ ਹੋਇਆ ਸਮਾਪਤ ਹੋਇਆ | ਇਸ ਮੀਟਿੰਗ ਨੂੰ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਅਤੇ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਮਾ. ਹਰਪਾਲ ਸਿੰਘ, ਡੀ. ਵਾਈ. ਐੱਫ. ਆਈ. ਪੰਜਾਬ ਦੇ ਜਨਰਲ ਸਕੱਤਰ ਸੰਦੀਪ ਸਿੰਘ ਬੁਰਜ ਹਰੀ ਸਿੰਘ ਨੇ ਸੰਬੋਧਨ ਕੀਤਾ | ਇਸ ਸਮੇਂ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਜੌਹਲਾਂ, ਮਾ. ਫਕੀਰ ਚੰਦ ਦੱਧਾਹੂਰ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਮੀਤ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਸ਼ਿਆਮ ਸਿੰਘ ਭੈਣੀ ਰੋੜਾ, ਲਾਭ ਸਿੰਘ ਭੈਣੀ ਰੋੜਾ, ਬਲਵੀਰ ਸਿੰਘ ਜਲਾਲਦੀਵਾਲ, ਹਰਜਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਸੁਖਦੀਪ ਸਿੰਘ ਸੀਲੋਆਣੀ, ਰਣਧੀਰ ਸਿੰਘ ਢੇਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਕਸਬਾ ਹੰਬੜਾਂ ਦਾ ਦੋ ਰੋਜ਼ਾ 45ਵਾਂ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
Ad Position 24