05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

265 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 16-04-2026
ਜਗਰਾਉਂ, 15 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪੁਲਿਸ ਥਾਣਾ ਸਿਟੀ ਜਗਰਾਉਂ ਵਲੋਂ ਵੱਡੀ ਮਾਤਰਾ 'ਚ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਮਲਕ ਰੋਡ ਰੇਲਵੇ ਫਾਟਕਾਂ ਕੋਲ ਮੌਜੂਦ ਸੀ, ਜਿਥੇ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਜੀਤ ਸਿੰਘ ਉਰਫ਼ ਮਨਜੀਤੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੇਰੇਵਾਲ ਨੇੜੇ ਸਿੱਧਵਾਂ ਬੇਟ ਜੋ ਕਿ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ | ਇਸ ਮੌਕੇ ਉਹ ਕੋਠੇ ਖੰਜੂਰਾਂ ਨੂੰ ਜਾਣ ਵਾਲੇ ਰਸਤੇ 'ਚ ਖੜ੍ਹਾ ਗਾਹਕ ਦੀ ਉਡੀਕ ਕਰ ਰਿਹਾ ਹੈ | ਜਿਸ 'ਤੇ ਤੁਰੰਤ ਛਾਪਾਮਾਰੀ ਕਰਕੇ ਦੋਸ਼ੀ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ | ਜਿਸ ਕੋਲੋਂ 265 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ | ਦੋਸ਼ੀ ਖ਼ਿਲਾਫ਼ ਸਿਟੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਦੇਸ਼-ਦੁਨੀਆ ਦੇ ਕਰੋੜਾਂ ਸਿੱਖਾਂ ਦੀ ਆਤਮਾ ਦੀ ਆਵਾਜ਼ ਸੁਣੀ-ਪਰਮਿੰਦਰ ਸਿੰਘ ਰੱਤੋਵਾਲ ਅਗਲੀ ਖ਼ਬਰ ਡਾ: ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕਰ ਕੇ ਹਰੇਕ ਵਰਗ ਨੂੰ ਬਣਦੇ ਹੱਕ ਦਿਵਾਏ-ਵਿਧਾਇਕਾ ਬੀਬੀ ਮਾਣੂੰਕੇ
Ad Position 24