12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਧਾਇਕ ਇਯਾਲੀ ਨੂੰ ਪੰਥਕ ਏਕਤਾ ਕਮੇਟੀ ਦਾ ਕਨਵੀਨਰ ਬਣਨ 'ਤੇ ਹਲਕਾ ਦਾਖਾ ਦੇ ਵਰਕਰਾਂ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-04-2026
ਹੰਬੜਾਂ, 28 ਅਪ੍ਰੈਲ (ਮੇਜਰ ਹੰਬੜਾਂ)-ਪੰਥਕ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ੳਪਰੰਤ ਵਿਧਾਨ ਸਭਾ ਹਲਕਾ ਦਾਖਾ 'ਚ ਆਪਣੀ ਮਜ਼ਬੂਤ ਪਕੜ ਰੱਖਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣਨ ਨਾਲ ਸੂਬੇ ਸਮੇਤ ਹਲਕਾ ਦਾਖਾ ਅਤੇ ਵਿਦੇਸ਼ਾਂ 'ਚ ਬੈਠੇ ਸਿੱਖ ਭਾਈਚਾਰੇ 'ਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਵਿਚਾਰ ਅੱਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਗ੍ਰਹਿ ਵਿਖੇ ਪੁੱਜੇ ਹਲਕੇ ਦੇ ਵਰਕਰਾਂ ਤੇ ਟਕਸਾਲੀ ਆਗੂਆਂ ਵਲੋਂ ਸ. ਇਯਾਲੀ ਨੂੰ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣਨ 'ਤੇ ਵਧਾਈ ਦੇਣ ਸਮੇਂ ਸਨਮਾਨਿਤ ਕਰਦਿਆਂ ਕੀਤਾ | ਸ. ਇਯਾਲੀ ਦਾ ਸਨਮਾਨ ਕਰਦਿਆਂ ਟਕਸਾਲੀ ਆਗੂ ਮੱਘਰ ਸਿੰਘ ਬੜੈਚ, ਸੀਨੀ: ਆਗੂ ਜਗਵੰਤ ਸਿੰਘ ਜੱਗਾ ਸੇਖੋਂ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਡਾ. ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਸੰਮਤੀ ਮੈਂਬਰ ਹਰਜਿੰਦਰ ਸਿੰਘ ਖਹਿਰਾ, ਜੱਥੇ: ਰਾਮ ਆਸਰਾ ਸਿੰਘ ਚੱਕ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ, ਜਰਮਨਜੀਤ ਸਿੰਘ ਭੱਠਾਧੂਹਾ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਸਾਬਕਾ ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਜਿੱਥੇ ਹਲਕੇ ਦਾਖੇ ਦੇ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਹਨ, ਉੱਥੇ ਹੁਣ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਲਿਉਣ 'ਚ ਕਾਮਯਾਬ ਹੋਏ ਹਨ ਤੇ 2027 'ਚ ਸੂਬੇ 'ਚ ਪੰਥਕ ਧਿਰਾਂ ਇਕੱਠ ਦੇ ਰੂਪ'ਚ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣਗੀਆਂ | ਸ. ਇਯਾਲੀ ਨੇ ਹਲਕਾ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਤੇ ਮੈਨੂੰ ਹਮੇਸ਼ਾਂ ਹਲਕਾ ਵਾਸੀਆਂ ਤੇ ਮਾਣ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਵਾਸੀ 2027 'ਚ ਪੰਥਕ ਹਲਕਾ ਗਿਣੇ ਜਾਂਦੇ ਹਲਕਾ ਦਾਖਾ ਤੋਂ ਜਿੱਤ ਦਰਜ ਕਰਦਿਆਂ ਸੂਬੇ 'ਚ ਇਤਿਹਾਸਕ ਜਿੱਤ ਦਰਜ ਕਰਵਾਉਣ ਦੇ ਜਾਮਨ ਬਣਨਗੇ | ਇਸ ਮੌਕੇ ਲਖਵੀਰ ਸਿੰਘ ਗੋਰਾਹੂਰ, ਗੁਰਦੀਪ ਸਿੰਘ ਭੰਗੂ, ਸਾਬਕਾ ਸਰਪੰਚ ਪਰਵਿੰਦਰ ਸਿੰਘ ਨੇਤਾ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਅਜਮੇਰ ਸਿੰਘ ਖ਼ਾਲਸਾ ਜੰਡੀ, ਜਗਦੀਪ ਸਿੰਘ ਵਿੱਕੀ ਸਵੱਦੀ, ਅਮਨਿੰਦਰ ਸਿੰਘ ਗੋਲਡੀ ਤਲਵੰਡੀ, ਪੁਸ਼ਪਿੰਦਰ ਜੱਜੀ, ਅਜਮੇਰ ਸਿੰਘ ਰਤਨ, ਜਥੇਦਾਰ ਜਗਤਾਰ ਸਿੰਘ ਲਤਾਲਾ, ਸਰਪੰਚ ਕੋਮਲ ਭੂੰਦੜੀ, ਨੰਬਰਦਾਰ ਰਜਿੰਦਰ ਸਿੰਘ ਝੱਮਟ, ਰਸ਼ਪਾਲ ਸਿੰਘ ਰੂਮੀ, ਸ਼ਿੰਗਾਰਾ ਢੋਲਣ, ਜਗਰੂਪ ਸਰਪੰਚ ਛੱਜਾਵਾਲ, ਬਲਦੇਵ ਈਸੇਵਾਲ, ਜਗਜੀਤ ਸਰਪੰਚ ਦਾਖਾ, ਗੁਰਤੇਜ ਸਿੰਘ ਸਵੱਦੀ, ਦਰਸ਼ਨ ਮੁੱਲਾਂਪੁਰ, ਗੁਰਸਿਮਰਨ ਦਾਖਾ, ਭੁਪਿੰਦਰ ਸਿੰਘ ਕੁਲਾਰ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ, ਮਨਦੀਪ ਹਸਨਪੁਰ ਸਮੇਤ ਹੋਰ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ ਖਿਡਾਰੀ ਨੂੰ ਡੀ.ਸੀ. ਨੇ ਮੈਡਲ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਬਿਜਲੀ ਦੇ ਕੱਟਾਂ ਤੋਂ ਪੰਜਾਬ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਹੋਇਆ ਪੱਬਾਂ ਭਾਰ
Ad Position 24