ਭੂੰਦੜੀ, 4 ਮਈ (ਕੁਲਦੀਪ ਸਿੰਘ ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ 'ਚ ਉਸ ਵੇਲੇ ਗਹਿਰਾ ਸੋਗ ਛਾ ਗਿਆ, ਜਦੋਂ ਇਹ ਦੁੱਖਦਾਈ ਖ਼ਬਰ ਮਿਲੀ ਕਿ ਸਕੂਲ ਦੀ ਹੋਣਹਾਰ ਸਾਬਕਾ ਵਿਦਿਆਰਥਣ ਨਵੈਲੀ ਮੰਚੰਦਾ, ਜੋ ਐਡਵੋਕੇਟ ਸੁਨੀਲ ਮੰਚੰਦਾ ਦੀ ਧੀ ਸੀ, ਦਾ ਦਿਹਾਂਤ ਹੋ ਗਿਆ ਹੈ | ਨਵੈਲੀ ਮੰਚੰਦਾ 2023-24 ਸੈਸ਼ਨ ਦੌਰਾਨ ਸਕੂਲ 'ਚ ਟਾਪਰ ਰਹੀ ਸੀ ਅਤੇ ਉਸ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਸੀ | ਉਹ ਉੱਚ ਸਿੱਖਿਆ ਲਈ ਸੋਲਨ (ਹਿਮਾਚਲ ਪ੍ਰਦੇਸ਼) ਗਈ ਹੋਈ ਸੀ, ਜਿੱਥੇ 29 ਅਪ੍ਰੈਲ 2026 ਨੂੰ ਇਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ | ਇਸ ਦੁੱਖਦਾਈ ਘਟਨਾ ਨਾਲ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਗਹਿਰਾ ਸਦਮਾ ਲੱਗਾ ਹੈ | ਪਿ੍ੰਸੀਪਲ ਮੈਡਮ ਜਸਵੰਤ ਕੌਰ ਢੱਟ ਨੇ ਦੱਸਿਆ ਕਿ ਨਵੈਲੀ ਇਕ ਹੁਨਰਮੰਦ ਤੇ ਹੋਣਹਾਰ ਵਿਦਿਆਰਥਣ ਸੀ ਜੋ ਸਕੂਲ ਦੀ ਹਰ ਗਤੀਵਿਧੀ 'ਚ ਸਰਗਰਮ ਹਿੱਸਾ ਲੈਂਦੀ ਸੀ | ਨਵੈਲੀ ਦੀ ਆਤਮਾ ਦੀ ਸ਼ਾਂਤੀ ਲਈ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ 5 ਮਿੰਟ ਦਾ ਮੋਨ ਧਾਰਨ ਕੀਤਾ | ਇਸ ਮੌਕੇ ਸਮੂਹ ਮੈਨੇਜਮੈਂਟ ਚੇਅਰਮੈਨ ਪ੍ਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਤੇ ਇੰਦਰਜੀਤ ਸਿੰਘ ਸੰਘਾ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ | ਸਮੂਹ ਸਕੂਲ ਪਰਿਵਾਰ ਵਲੋਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ |