15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੱਖੋਵਾਲ 'ਚ ਮਲੇਰੀਆ ਤੇ ਮਾਈਗ੍ਰੇਟਰੀ ਫੀਵਰ ਸੰਬੰਧੀ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 06-05-2026
ਪੱਖੋਵਾਲ-ਸਰਾਭਾ, 5 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਐੱਸ.ਐੱਮ.ਓ ਡਾ. ਨੀਲਮ ਦੀ ਅਗਵਾਈ 'ਚ ਡਾ. ਪ੍ਰਮਿੰਦਰ ਕੌਰ ਦੀ ਨਿਗਰਾਨੀ ਹੇਠ ਦਾਣਾ ਮੰਡੀ ਪੱਖੋਵਾਲ 'ਚ ਮਲੇਰੀਆ ਜਾਗਰੂਕਤਾ ਕੈਂਪ ਅਤੇ ਪ੍ਰਵਾਸੀ ਲੇਬਰ ਰਾਹੀਂ ਫੈਲਣ ਵਾਲੇ ਮਾਈਗ੍ਰੇਟਰੀ ਫੀਵਰ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਬੁਖਾਰ ਇਕ ਵਿਸ਼ੇਸ਼ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾਂ ਹੈ ਜਿਸ ਦੇ ਚੱਲਦਿਆ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾਂ ਚਾਹੀਦਾ ਹੈ ਤਾਂ ਜੋ ਗੰਦੇ ਪਾਣੀ ਤੇ ਮੱਖੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿੱਆ ਜਾ ਸਕੇ | ਇਸ ਮੌਕੇ ਡਾ: ਕਮਲੇਸ਼ ਯਾਦਵ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਤਿੰਨ ਦਿਨ ਤੋਂ ਵੱਧ ਬੁਖਾਰ ਰਹਿੰਦਾ ਹੈ ਤਾਂ ਉਹ ਨੇੜਲੇ ਸਿਹਤ ਕੇਂਦਰ ਤੋਂ ਆਪਣੀ ਜਾਂਚ ਕਰਵਾਉਣ | ਮਲਟੀਪਰਪਜ਼ ਹੈਲਥ ਵਰਕਰ ਹਰਪ੍ਰੀਤ ਸਿੰਘ ਸਰਾਭਾ ਨੇ ਦੱਸਿਆ ਕਿ ਉਹ ਟੀਮਾਂ ਬਣਾ ਕੇ ਪਿੰਡ ਪੁਰ ਪਿੰਡ ਸ਼ੱਕੀ ਮਰੀਜ਼ਾਂ ਦੀ ਜਾਚ ਕਰ ਰਹੇ ਹਨ ਤਾਂ ਜੋ ਇਸਨੂੰ ਮਹਾਂਮਾਰੀ ਬਣਨ ਤੋਂ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਸੇਖੋਂ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਭਾਜਪਾ ਹੀ ਪੰਜਾਬ 'ਚ ਆਪਣੀ ਸਰਕਾਰ ਬਣਾਏਗੀ-ਪੱਤੀ ਮੁਲਤਾਨੀ <br/>
Ad Position 24