ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲੇ ਐਸੇ ਸਿੱਖ ਜਰਨੈਲ ਹੋਏ, ਜਿਨ੍ਹਾਂ ਨੇ ਮੁਗਲਾਂ ਦੇ ਅਜਿੱਤ ਹੋਣ ਦੇ ਭਰਮ ਨੂੰ ਤੋੜਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਸੰਪੰਨ ਸਿੱਖ ਰਾਜ ਦੀ ਨੀਂਹ ਰੱਖਦਿਆਂ ਹਲਵਾਹਕ ਮੁਜ਼ਾਹਰਿਆਂ ਨੂੰ ਖੁਦ ਜ਼ਮੀਨਾਂ ਦੇ ਮਾਲਕ ਬਣਾਇਆ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਭਵਨ ਰਕਬਾ (ਲੁਧਿ:) ਤੋਂ ਚੱਪੜਚਿੜੀ ਦੇ ਮੈਦਾਨ ਤੱਕ 12 ਮਈ ਨੂੰ ਵਿਸ਼ਾਲ ਫਤਹਿ ਮਾਰਚ ਕੱਢ ਰਹੀ ਹੈ | ਇਹ ਜਾਣਕਾਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦਿੱਤੀ | ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੀ ਸ਼ਲਾਘਾ ਕਰਦਿਆਂ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਚੱਪੜਚਿੜੀ ਦੇ ਮੈਦਾਨ 'ਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ | ਬਾਵਾ ਅਨੁਸਾਰ ਫਤਹਿ ਮਾਰਚ ਦੇ ਦਿਨ ਚੱਪੜਚਿੜੀ ਦੇ ਸਥਾਨ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸ਼ਮੂਲੀਅਤ ਸਿੱਖਾਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਗਿਲਾ ਪ੍ਰਗਟਾਇਆ ਕਿ ਪਹਿਲਾਂ ਕਾਂਗਰਸ, ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼੍ਰੋਮਣੀ ਸ਼ਹੀਦ ਦੀ ਯਾਦ 'ਚ ਨਾ ਤਾਂ ਕੋਈ ਕੰਮ ਚੱਪੜਚਿੜੀ ਸਥਾਨ 'ਤੇ ਕਰਵਾਇਆ, ਨਾ ਹੀ ਭਵਨ ਰਕਬਾ (ਲੁਧਿ:) | ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਮਹਾਨ ਤਪੱਸਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਫਤਿਹ ਦਿਵਸ ਸਮਾਰੋਹ 'ਤੇ ਪਹਿਲਾਂ ਫਤਹਿ ਮਾਰਚ, ਫਿਰ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਫਤਿਹਗੜ੍ਹ ਸਾਹਿਬ ਵਿਖੇ ਇਕ ਸੈਮੀਨਾਰ ਕਰਵਾ ਰਹੀ ਹੈ |