05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਯੂਨੀਰਾਈਜ਼ ਵਰਲਡ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-05-2026
ਜਗਰਾਉਂ, 8 ਮਈ (ਸ਼ਮਸ਼ੇਰ ਸਿੰਘ ਗਾਲਿਬ)-ਯੂਨੀਰਾਈਜ਼ ਵਰਲਡ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਵਲੋਂ ਮਾਂ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਇਕ ਵਿਦਿਆਰਥੀ ਨੇ ਮਾਂ ਅਤੇ ਮਾਂ ਦੀ ਮਮਤਾ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਭਾਸ਼ਨ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਹਿੰਦੀ ਅਤੇ ਅੰਗਰੇਜ਼ੀ ਕਵਿਤਾਵਾਂ ਅਤੇ ਇਕ ਸੁਰੀਲਾ ਗੀਤ ਪੇਸ਼ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਇਕ ਸਮੂਹ ਵਲੋਂ ਖੂਬਸੂਰਤ ਨਾਚ ਵੀ ਪੇਸ਼ ਕੀਤਾ ਗਿਆ | ਸਭਾ ਦਾ ਮੁੱਖ ਆਕਰਸ਼ਣ ਇਕ ਪੀ.ਪੀ.ਟੀ. ਰਹੀ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨਾਲ ਬਿਤਾਏ ਅਣਮੋਲ ਪਲ ਅਤੇ ਸੈਲਫੀਆਂ ਸਾਂਝੀਆਂ ਕੀਤੀਆਂ | ਸਕੂਲ ਦੇ ਪ੍ਰਬੰਧਕ ਰਾਕੇਸ਼ ਅਗਰਵਾਲ ਨੇ ਵਿਦਿਆਰਥੀਆਂ ਨੂੰ ਮਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਸੁਝਾਅ ਦਿੱਤਾ | ਡਾਇਰੈਕਟਰ ਸ਼ਿਫੂ ਅਗਰਵਾਲ ਨੇ ਕਿਹਾ ਕਿ ਬੱਚੇ ਹੀ ਮਾਂ ਦੀ ਦੁਨੀਆਂ ਹੁੰਦੇ ਹਨ, ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਕਦੇ ਦੁਖੀ ਨਾ ਕਰੀਏ | ਡਾਇਰੈਕਟਰ ਡਾ: ਪੱਲਵੀ ਅਗਰਵਾਲ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਬਹੁਤ ਭਾਵੁਕ ਦੱਸਿਆ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਨੇਹਾ ਰਤਨ ਨੇ ਕਿਹਾ ਕਿ ਭਾਵੇਂ ਸਾਨੂੰ ਸਾਲ ਦੇ 365 ਦਿਨ ਮਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਪਰ ਮਾਂ ਦਿਵਸ ਵਰਗੇ ਖਾਸ ਦਿਨ 'ਤੇ ਸਾਨੂੰ ਆਪਣਾ ਪਿਆਰ ਜਿਤਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਜਗਰਾਉਂ ਵਿਖੇ ਸਮਾਗਮ ਅੱਜ
Ad Position 24
No active advertisement