05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਸਿੱਧਵਾਂ ਕਲਾਂ ਵਿਖੇ ਮੀਰੀ-ਪੀਰੀ ਸੇਵਾ ਟਰੱਸਟ ਨੇ ਖ਼ੂਨ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 12-05-2026
ਚੌਂਕੀਮਾਨ, 11 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਵਿਖੇ ਮੀਰੀ-ਪੀਰੀ ਸੇਵਾ ਟਰੱਸਟ ਵਲੋਂ ਖ਼ੂਨ ਜਾਂਚ ਕੈਂਪ ਦਾ ਆਯੋਜਿਨ ਕੀਤਾ ਗਿਆ | ਜਿਸ ਦਾ ਉਦਘਾਟਨ ਸਰਪੰਚ ਬੀਬੀ ਗੁਰਜੀਤ ਕੌਰ ਸਿੱਧੂ ਪਤਨੀ ਸਰਨਪ੍ਰੀਤ ਸਿੰਘ ਸਿੱਧਵਾਂ ਨੇ ਦੋਵਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਟਰੱਸਟ ਮੈਂਬਰਾਂ ਬਲਵਿੰਦਰ ਸਿੰਘ ਸਿੱਧੂ, ਰਘਬੀਰ ਸਿੰਘ ਸਿੱਧੂ, ਭਗਵੰਤ ਸਿੰਘ, ਫਲਾਈਟ ਲੈਫਟੀਨੈਟ ਸੁਖਮਿੰਦਰ ਸਿੰਘ ਸਿੱਧੂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਕੀਤਾ | ਖੂਨ ਜਾਂਚ ਕੈਂਪ ਦੌਰਾਨ 232 ਵਿਅਕਤੀਆਂ ਨੇ ਆਪਣੇ ਖੂਨ ਦੇ ਸੈਪਲ ਜਾਂਚ ਲਈ ਦਿੱਤੇ | ਇਸ ਮੌਕੇ ਟਰੱਸਟ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕੇ ਸਾਰੀਆਂ ਰਿਪੋਰਟਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿਅਕਤੀਆਂ ਵਿਚ ਕੋਈ ਸਿਹਤ ਸਬੰਧੀ ਸਮੱਸਿਆ ਸਾਹਮਣੇ ਆਵੇਗੀ, ਉਨ੍ਹਾਂ ਨੂੰ ਡਾਕਟਰੀ ਸਲਾਹ ਅਤੇ ਲੋੜ ਅਨੁਸਾਰ ਆਰਥਿਕ ਮਦਦ ਵੀ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਹਰਮਿੰਦਰ ਸਿੰਘ ਯੂ.ਐੱਸ.ਏ, ਸਮਾਜ ਸੇਵੀ ਨਰਿੰਦਰ ਸਿੰਘ, ਇੰਸਪੈਕਟਰ ਬਲਵੰਤ ਸਿੰਘ, ਸਾਬਕਾ ਪੰਚ ਹਰਦੇਵ ਸਿੰਘ, ਮਾ: ਪਰਮਜੀਤ ਸਿੰਘ, ਸੋਹਣ ਸਿੰਘ, ਅਮਨਦੀਪ ਸਿੰਘ, ਚੇਅਰਮੈਨ ਬਲਜੀਤ ਸਿੰਘ ਤੇ ਇੰਦਰਜੀਤ ਸਿੰਘ ਨੇ ਖ਼ੂਨ ਜਾਂਚ ਕੈਂਪ ਲਗਾਉਣ ਵਿਚ ਮੀਰੀ-ਪੀਰੀ ਸੇਵਾ ਟਰੱਸਟ ਦਾ ਸਹਿਯੋਗ ਦਿੱਤਾ ਤੇ ਆਪਣੀਆਂ ਪੂਰੀਆਂ ਸੇਵਾਵਾਂ ਨਿਭਾਈਆਂ ਜੋ ਕੇ ਕਾਬਿਲ-ਏ-ਤਾਰੀਫ ਸਨ | ਇਸ ਮੌਕੇ ਸਿਲਾਈ ਸਕੂਲ ਦੀ ਅਧਿਆਪਕਾ ਬੀਬੀ ਮਨਪ੍ਰੀਤ ਕੌਰ, ਬੀਬੀ ਜਸਵੀਰ ਕੌਰ ਅਤੇ ਗੁਰਮਤਿ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਟਰੱਸਟ ਦੇ ਮੈਂਬਰਾਂ ਨੇ ਦੋਹਾਂ ਗੁਰਦੁਆਰਾ ਸਾਹਿਬਨ ਦੇ ਪ੍ਰਬੰਧਕਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕਾ ਲੰਗਰ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਮਾਮਲੇ 'ਚ ਈ. ਡੀ. ਦੀ ਕਾਰਵਾਈ ਠੀਕ-ਰਸ਼ਪਾਲ ਸਿੰਘ
Ad Position 24