05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਾਬਕਾ ਫ਼ੌਜੀ ਹੌਲਦਾਰ ਬਲਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Ad Position 21
No active advertisement
ਅਜੀਤ ਡੈਸਕ 12-05-2026
ਚੌਂਕੀਮਾਨ, 11 ਮਈ (ਤੇਜਿੰਦਰ ਸਿੰਘ ਚੱਢਾ)-ਸਾਬਕਾ ਫੌਜੀ ਹੌਲਦਾਰ ਬਲਵੀਰ ਸਿੰਘ ਜਿੰਨ੍ਹਾਂ ਨੇ ਫੌਜ ਦੇ ਇੰਜੀਨੀਅਰ ਵਿੰਗ ਬੰਬ ਸੁਕੈਅਡ ਵਿਚ ਆਪਣੀਆਂ ਲੰਬੀਆਂ ਸੇਵਾਵਾਂ ਨਿਭਾਈਆਂ | ਉਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਸਾਬਕਾ ਫੌਜੀ ਬਲਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਦਾ ਪਿੰਡ ਸਵੱਦੀ ਕਲਾਂ ਵਿਖੇ ਸਸਕਾਰ ਕੀਤਾ ਗਿਆ | ਇਸ ਸਮੇਂ ਲੁਧਿਆਣਾ ਤੋਂ ਫੌਜ ਦੀ ਆਈ ਟੀਮ ਸੂਬੇਦਾਰ ਸ਼ਮਸ਼ੇਰ ਸਿੰਘ ਚੌਹਾਨ, ਹਵਾਲਦਾਰ ਰਾਹੁਲ ਬਦੌਰੀਆ, ਨਾਇਕ ਪ੍ਰਕਾਸ਼ ਚੰਦਰ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ | ਇਸ ਸਮੇਂ ਕੈਪਟਨ ਬਲਵਿੰਦਰ ਸਿੰਘ, ਕੈਪਟਨ ਦਲਬਾਰ ਸਿੰਘ, ਕੈਪਟਨ ਸੁਖਦੇਵ ਸਿੰਘ, ਸੂਬੇਦਾਰ ਮੇਜਰ ਸਿੰਘ, ਹਵਾਲਦਾਰ ਪਰਮਜੀਤ ਸਿੰਘ, ਵੱਡੀ ਤਾਦਾਦ 'ਚ ਸੈਨਿਕ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਨੇ ਪ੍ਰਦਰਸ਼ਨੀ 'ਚੋਂ ਪਹਿਲਾ ਇਨਾਮ ਜਿੱਤਿਆ ਅਗਲੀ ਖ਼ਬਰ ਸੋਲਜ਼ਰਜ਼ ਅਕੈਡਮੀ ਰਾਏਕੋਟ ਵਿਖੇ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਪੁੱਜੇ ਸੂਬਾ ਪ੍ਰਧਾਨ ਬਿੱਟੂ ਰੱਤੋਵਾਲ
Ad Position 24