05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੀਸ ਪਬਲਿਕ ਸਕੂਲ ਭਨੋਹੜ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਰੋਹ

Ad Position 21
No active advertisement
ਅਜੀਤ ਡੈਸਕ 12-05-2026
ਮੁੱਲਾਂਪੁਰ-ਦਾਖਾ, 11 ਮਈ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ ਨੇੜੇ ਹਵੇਲੀ ਨੈਸ਼ਨਲ ਹਾਈਵੇ ਭਨੋਹੜ ਵਿਖੇ ਪਿ੍ੰਸੀਪਲ ਸੀ.ਕੇ. ਜੀਜਾ ਦੀ ਅਗਵਾਈ ਵਿਚ ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਵਿਦਿਆਰਥੀਆਂ ਨਾਲ ਮਿਲ ਕੇ ਮਾਂ ਦਿਵਸ ਮਨਾਇਆ | ਮਾਂ ਦਿਵਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਮਾਂ ਦੀ ਮਮਤਾ ਨੂੰ ਪੇੇਸ਼ ਕਰਦੀ ਕੋਰੀਓਗ੍ਰਾਫ਼ੀ, ਗੀਤ, ਕਵਿਤਾਵਾਂ ਪੇਸ਼ ਕੀਤੀਆਂ | ਮਾਂ ਦਿਵਸ ਸਮਾਰੋਹ 'ਚ ਵਿਦਿਆਰਥੀ, ਅਧਿਆਪਕਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੁੰਦਿਆਂ ਪਿ੍ੰਸੀਪਲ ਸੀ.ਕੇ. ਜੀਜਾ ਨੇ ਕਿਹਾ ਕਿ ਮਨੁੱਖਤਾ ਦੀ ਜਨਣੀ ਮਾਂ ਦੀ ਆਪਣੇ ਬੱਚੇ ਪ੍ਰਤੀ ਬੜੀ ਘਾਲਣਾ ਹੈ, ਪਹਿਲਾਂ ਜਨਮ, ਫਿਰ ਪਰਵਰਿਸ਼, ਪੜ੍ਹਾਈ ਦੇ ਨਾਲ ਹਰ ਲੜਕੇ-ਲੜਕੀ ਦੇ ਅਗਾਂਹ ਵਧਣ 'ਚ ਮਾਂ ਦਾ ਬੜਾ ਵੱਡਾ ਰੋਲ ਹੁੰਦਾ | ਪੀਸ ਪਬਲਿਕ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਜਿੰਦਗੀ ਵਿਚ ਕੁਝ ਬਣਨ ਲਈ ਆਪਣੇ ਘਰ ਤੋਂ ਮਾਂ ਦਾ ਸਤਿਕਾਰ ਕਰਨਾ ਸਿੱਖੋ | ਉਨ੍ਹਾਂ ਕਿਹਾ ਕਿ ਮਾਂ ਦਿਵਸ ਮਨਾਉਣਾ ਹੀ ਕਾਫੀ ਨਹੀਂ ਸਗੋਂ ਘਰ ਦੇ ਖੁਸ਼ਨੁਮਾ ਮਾਹੌਲ ਵਿਚ ਸਕਾਰਾਤਾਮਕ ਸੋਚ ਲੈ ਕੇ ਮਾਂ ਦਾ ਸਤਿਕਾਰ ਕੀਤਾ ਜਾਵੇ | ਸਕੂਲ ਦੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨਾਲ ਰਲ ਕੇ ਖਾਸ ਪਲਾਂ ਨੂੰ ਸਟੇਜ਼ 'ਤੇ ਪੇਸ਼ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਵਰਨ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ ਅਗਲੀ ਖ਼ਬਰ ਸਿੱਧਵਾਂ ਕਾਲਜ ਨੇ ਪ੍ਰਦਰਸ਼ਨੀ 'ਚੋਂ ਪਹਿਲਾ ਇਨਾਮ ਜਿੱਤਿਆ
Ad Position 24