05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਐੱਸ.ਸੀ-ਬੀ.ਸੀ. ਭਲਾਈ ਮੰਚ ਨੇ ਪਮਾਲ 'ਚ ਮਾਂ ਦਿਵਸ 'ਤੇ ਬੱਚਿਆਂ ਲਈ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 12-05-2026
ਮੁੱਲਾਂਪੁਰ-ਦਾਖਾ, 11 ਮਈ (ਨਿਰਮਲ ਸਿੰਘ ਧਾਲੀਵਾਲ)-ਐੱਸ.ਸੀ-ਬੀ.ਸੀ ਭਲਾਈ ਮੰਚ ਪਮਾਲ ਵਲੋਂ ਮਾਂ ਦਿਵਸ ਨੂੰ ਸਮਰਪਿਤ ਛੋਟੇ ਬੱਚਿਆਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੀ ਆਰੰਭਤਾ ਸਾਬਕਾ ਸਰਪੰਚ ਜਗਦੀਸ਼ ਸਿੰਘ ਜੱਗੀ ਵਲੋਂ ਕੀਤੀ ਗਈ | ਕੈਂਪ ਸਮੇਂ ਸੇਖੋਂ ਹਸਪਤਾਲ ਮੰਡੀ ਮੁੱਲਾਂਪੁਰ ਤੋਂ ਬੱਚਿਆਂ ਦੇ ਮਾਹਿਰ ਡਾ. ਹਰਦਿਲਪ੍ਰੀਤ ਸਿੰਘ ਸੇਖੋਂ ਦੀ ਟੀਮ ਜਸਪ੍ਰੀਤ ਸਿੰਘ, ਬਲਜਿੰਦਰ ਕੌਰ, ਉਮੇਸ਼ ਹੋਰਨਾਂ ਵਲੋਂ 51 ਬੱਚਿਆਂ ਦੀ ਜਾਂਚ ਕਰਕੇ ਦਵਾਈਆਂ ਮੁਫ਼ਤ ਵੰਡੀਆਂ | ਡਾ: ਹਰਦਿਲਪ੍ਰੀਤ ਸੇਖੋਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ | ਇਸ ਮੌਕੇ ਸਾਬਕਾ ਸਰਪੰਚ ਜਗਦੀਸ਼ ਸਿੰਘ ਵਲੋਂ ਐੱਸ.ਸੀ.ਬੀ.ਸੀ ਭਲਾਈ ਮੰਚ ਪਮਾਲ ਦੇ ਅਹੁਦੇਦਾਰ, ਮੈਂਬਰਾਂ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਹਿਮ ਦਿਹਾੜਿਆਂ ਮੌਕੇ ਭਲਾਈ ਮੰਚ ਵਲੋਂ ਬੂਟੇ ਲਗਾਉਣੇ, ਵੱਖ-ਵੱਖ ਬਿਮਾਰੀਆਂ ਲਈ ਜਾਂਚ ਕੈਂਪ, ਪਿੰਡ ਅੰਦਰ ਹੋਰ ਸਮਾਜ ਸੇਵੀ ਕੰਮ ਚੰਗਾ ਉਪਰਾਲਾ ਹੈ | ਐੱਸ.ਸੀ-ਬੀ.ਸੀ ਭਲਾਈ ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਵਲੋਂ ਮੰਚ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਸੇਖੋਂ ਹਸਪਤਾਲ ਮੰਡੀ ਮੁੱਲਾਂਪੁਰ ਦੇ ਡਾਕਟਰਾਂ ਦਾ ਧੰਨਵਾਦ ਕੀਤਾ | ਇਸ ਸਮੇਂ ਪੰਚ ਖੁਸ਼ਪਾਲ ਸਿੰਘ, ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਨਛੱਤਰ ਸਿੰਘ, ਜਸਪ੍ਰੀਤ ਸਿੰਘ, ਪ੍ਰਧਾਨ ਰਾਵਲ ਸਿੰਘ, ਭਲਾਈ ਮੰਚ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਜੱਗਾ, ਖ਼ਜ਼ਾਨਚੀ ਬਲਵੰਤ ਸਿੰਘ ਬਿੱਲੂ, ਸੁਦਰਸ਼ਨ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ, ਮਨਮੋਹਨ ਸਿੰਘ, ਹਰਬੰਸ ਸਿੰਘ, ਬੰਸੀ ਰਾਮ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 'ਅੰਤਰਰਾਸ਼ਟਰੀ ਨਰਸ ਦਿਵਸ' ਨੂੰ ਸਮਰਪਿਤ ਮੁਕਾਬਲੇ ਕਰਵਾਏ... ਅਗਲੀ ਖ਼ਬਰ ਮਾਛੀਵਾੜਾ ਵਿਖੇ ਮਾਂ ਦਿਵਸ ਮਨਾਇਆ
Ad Position 24