05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੇਰਲ ਦੇ ਗਤਕਾ ਖਿਡਾਰੀਆਂ ਨੂੰ ਗੁਰ ਸਿਖਾਉਣਗੇ ਬਲਜਿੰਦਰ ਸਿੰਘ ਤੂਰ

Ad Position 21
No active advertisement
ਅਜੀਤ ਡੈਸਕ 12-05-2026
ਮਾਛੀਵਾੜਾ ਸਾਹਿਬ, 11 ਮਈ (ਰਾਜਦੀਪ ਸਿੰਘ ਅਲਬੇਲਾ)-ਸਾਲ 2008 ਤੋਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਖੇਡ ਗਤਕਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗਤਕਾ ਫੈੱਡਰੇਸ਼ਨ ਆਫ਼ ਇੰਡੀਆ ਕੰਮ ਕਰ ਰਹੀ ਹੈ | ਫੈੱਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਖੇਡ ਹੁਣ ਕੇਵਲ ਨਗਰ ਕੀਰਤਨਾਂ ਦਾ ਹੀ ਸ਼ਿੰਗਾਰ ਨਹੀਂ ਰਹੀ ਸਗੋਂ ਇਸ ਨੂੰ ਖਿਡਾਰੀ ਇੱਕ ਪ੍ਰੋਫੈਸ਼ਨ ਦੇ ਰੂਪ 'ਚ ਅਪਣਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਹੁਣ ਉੱਤਰੀ ਭਾਰਤ ਦੇ ਰਾਜਾਂ ਤੱਕ ਹੀ ਸੀਮਤ ਨਹੀਂ, ਸਗੋਂ ਦੱਖਣੀ ਭਾਰਤ ਦੇ ਰਾਜਾਂ ਵਿਚ ਵੀ ਇਹ ਖੇਡ ਬਹੁਤ ਹਰਮਨ ਪਿਆਰੀ ਹੋ ਰਹੀ ਹੈ | ਇਸੇ ਲੜੀ ਤਹਿਤ ਉਨ੍ਹਾਂ ਵਲੋਂ ਕੇਰਲ ਦੇ ਕਾਲੀਕਟ ਜ਼ਿਲੇ੍ਹ ਦੇ ਪਠਾਣੀਆਂ ਸ਼ਹਿਰ ਵਿਖੇ ਦੋ ਦਿਨਾਂ ਗਤਕੇ ਦਾ ਕੈਂਪ 12 ਤੇ 13 ਮਈ 2026 ਨੂੰ ਲਗਾਇਆ ਜਾ ਰਿਹਾ ਹੈ, ਜਿਸ ਵਿਚ ਕੇਰਲ ਰਾਜ ਦੇ ਖਿਡਾਰੀ ਗਤਕੇ ਦੀਆਂ ਬਰੀਕੀਆਂ ਤੋਂ ਜਾਣੂ ਹੋ ਸਕਣਗੇ | ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਗੁਰੂ ਸਾਹਿਬਾਨ ਦੀ ਖੇਡ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ ਅਤੇ ਇਸ ਸਵੈ-ਰੱਖਿਆ ਦੀ ਖੇਡ ਨਾਲ ਜਿੱਥੇ ਲੜਕੇ ਅਤੇ ਲੜਕੀਆਂ ਆਪਣੇ ਆਪ ਦੀ ਰਾਖੀ ਕਰ ਸਕਦੇ ਹਨ | ਉੱਥੇ ਹੀ ਇੱਕ ਪ੍ਰੋਫੈਸ਼ਨਲ ਖਿਡਾਰੀ ਦੇ ਰੂਪ 'ਚ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਹਨ | ਕੈਂਪ ਵਿਚ ਉਨ੍ਹਾਂ ਦੇ ਨਾਲ ਪੰਜਾਬ ਗਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਰਘਬੀਰ ਸਿੰਘ ਵੱਲੋਂ ਸਾਥ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ਕਤੀ ਪਬਲਿਕ ਸੀਨੀ. ਸੰਕੈਡਰੀ ਸਕੂਲ ਦੋਰਾਹਾ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਸਚਦੇਵਾ ਸਕੂਲ ਸਾਹਨੇਵਾਲ ਵਿਖੇ ਮਾਂ ਦਿਵਸ ਸੰਬੰਧੀ ਸਮਾਰੋਹ ਕਰਵਾਇਆ ਗਿਆ
Ad Position 24