ਸਿੱਧਵਾਂ ਬੇਟ, 12 ਮਈ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਸ਼ਾਮ ਸਿੱਧਵਾਂ ਬੇਟ-ਲੁਧਿਆਣਾ ਮਾਰਗ 'ਤੇ ਇਕ ਸੜਕ ਹਾਦਸੇ ਦੌਰਾਨ ਲਾਗਲੇ ਪਿੰਡ ਤਲਵਾੜਾ ਦੇ ਇਕ ਹੋਣਹਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਰਣਜੀਤ ਸਿੰਘ ਜੀਤਾ ਦਾ ਭਰਾ ਅਤੇ ਬਲਜਿੰਦਰ ਸਿੰਘ ਸੇਰਪੁਰੀਏ ਦਾ ਭਤੀਜਾ ਜਗਬੀਰ ਸਿੰਘ ਉਰਫ਼ ਬਬਲੂ 42 ਪੁੱਤਰ ਸਵ: ਗੁਰਮੇਲ ਸਿੰਘ ਸ਼ਾਮ ਕਰੀਬ 6 ਵਜੇ ਸਿੱਧਵਾਂ ਬੇਟ ਤੋਂ ਆਪਣੇ ਮੋਟਰਸਾਈਕਲ 'ਤੇ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਭੁਮਾਲ ਦੇ ਨਜ਼ਦੀਕ ਅਚਾਨਕ ਅੱਗੇ ਤੋਂ ਕੋਈ ਤੇਜ਼ ਵਾਹਨ ਆ ਗਿਆ ਤਾਂ ਜਗਬੀਰ ਸਿੰਘ ਨੇ ਜਿਉਂ ਹੀ ਆਪਣਾ ਮੋਟਰਸਾਈਕਲ ਸੜਕ ਤੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ਉੱਚੀ ਹੋਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਇਕ ਦਰੱਖ਼ਤ ਵਿਚ ਜਾ ਵੱਜਾ ਅਤੇ ਸਿਰ ਵਿਚ ਜ਼ਿਆਦਾ ਸੱਟ ਲੱਗਣ ਨਾਲ ਜਗਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਿਸ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਮੌਜੂਦ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਗੁਰਪ੍ਰਤਾਪ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਦੀ ਇਸ ਸੜਕ 'ਤੇ ਪ੍ਰੀਮਿਕਸ ਪਾਈ ਗਈ ਹੈ, ਉਸ ਤੋਂ ਬਾਅਦ ਮਹਿਕਮੇ ਨੇ ਸੜਕ ਕਿਨਾਰੇ ਅਜੇ ਤੱਕ ਮਿੱਟੀ ਨਹੀਂ ਪਾਈ | ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਤੁਰੰਤ ਸੜਕ ਕਿਨਾਰੇ ਪ੍ਰੀਮਿਕਸ ਪਾਉਣ ਦੀ ਮੰਗ ਕੀਤੀ | ਇਸ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਚੇਅਰਮੈਨ ਮੇਜ਼ਰ ਸਿੰਘ ਭੈਣੀ, ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਜਗਦੀਸ ਸਿੰਘ ਗੋਰਸੀਆਂ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਅਰਸ਼ ਥਿੰਦ, ਅਮਨ ਥਿੰਦ, ਬੇਅੰਤ ਸਿੰਘ ਤਲਵਾੜਾ, ਸੈਕਟਰੀ ਹਰਜਿੰਦਰ ਸਿੰਘ ਆਦਿ ਨੇ ਨੌਜਵਾਨ ਜਗਬੀਰ ਸਿੰਘ ਉਰਫ਼ ਬਬਲੂ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ