ਜਗਰਾਉਂ, 12 ਮਈ (ਗੁਰਦੀਪ ਸਿਘ ਮਲਕ)-ਜਗਰਾਉਂ ਵਿਚ ਨਗਰ ਕੌਂਸਲ ਚੋਣਾਂ ਦੇ ਸ਼ੁਰੂ ਵਿਚ ਹੀ ਅੱਜ ਕਾਂਗਰਸ ਪਾਰਟੀ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਜਦਕਿ ਸੱਤ੍ਹਾ ਧਿਰ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ | ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ 'ਆਪ' ਵਲੋਂ ਵਾਰਡ ਨੰਬਰ 19 ਤੋਂ ਚੋਣ ਲੜਨ ਵਾਲੀ ਕਰਮਜੀਤ ਕੌਰ, ਉਨ੍ਹਾਂ ਦੇ ਯੂਥ ਆਗੂ ਪਤੀ ਜਸਵਿੰਦਰ ਸਿੰਘ ਸ਼ਿੰਦੀ ਦੋ ਦਰਜਨ ਤੋਂ ਵਧੇਰੇ ਪਰਿਵਾਰਾਂ ਨਾਲ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ | ਇਸ ਸਬੰਧੀ ਮੁਹੱਲਾ ਰਾਮਪੁਰਾ ਵਿਖੇ ਰੱਖੇ ਸਮਾਗਮ ਦੌਰਾਨ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਸਾਬਕਾ ਵਿਧਾਇਕ ਨੇ ਇੰਨ੍ਹਾਂ ਆਗੂਆਂ ਤੇ ਪਰਿਵਾਰਾਂ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਅਤੇ ਜੀ ਆਇਆਂ ਕਿਹਾ | ਅਨਸੂਚਿਤ ਜਾਤੀ ਦੀ ਮਹਿਲਾ ਲਈ ਰਾਖਵੇਂ ਵਾਰਡ ਨੰਬਰ 19 ਤੋਂ ਕਰਮਜੀਤ ਕੌਰ ਹੁਣ ਕਾਂਗਰਸ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਹਨ | ਸਾਬਕਾ ਵਿਧਾਇਕ ਹਿੱਸੋਵਾਲ ਨੇ ਕਿਹਾ ਕਿ ਕਰਮਜੀਤ ਕੌਰ ਤੇ ਉਨ੍ਹਾਂ ਦੇ ਨੌਜਵਾਨ ਆਗੂ ਪਤੀ ਜਸਵਿੰਦਰ ਸ਼ਿੰਦੀ ਤੋਂ ਇਲਾਵਾ ਇੰਨ੍ਹਾਂ ਸਾਰੇ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ-ਸਨਮਾਨ ਮਿਲੇਗਾ | ਉਨ੍ਹਾਂ ਦੱਸਿਆ ਕਿ ਜਿਹੜੇ ਪਰਿਵਾਰ ਅੱਜ ਕਾਂਗਰਸ ਵਿਚ ਸ਼ਾਮਿਲ ਹੋਏ ਉਨ੍ਹਾਂ ਵਿਚ ਜਗਸੀਰ ਸਿੰਘ ਜੱਗਾ, ਅਵਤਾਰ ਸਿੰਘ, ਕਿ੍ਸ਼ਨ ਲਾਲ, ਹੈਪੀ ਸਿੰਘ, ਹਰਦੀਪ ਸਿੰਘ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਸਿਕੰਦਰ ਸਿੰਘ ਕਲੇਰ, ਰਮੇਸ਼ ਸਿੰਘ ਵਿੱਕੀ, ਗੁਰਤੇਜ ਸਿੰਘ ਤੇਜਾ, ਸਾਹਿਲ ਸਿੱਧੂ, ਸਰਬਜੀਤ ਸਿੰਘ ਸਹੋਤਾ, ਜੱਸਾ ਸਿੰਘ, ਸੁਰਿੰਦਰ ਸਿੰਘ, ਮੈਂਗਲ ਸਿੰਘ, ਸੇਵਕ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ, ਲਾਲ ਸਿੰਘ, ਲਛਮਣ ਸਿੰਘ, ਨਾਹਰ ਸਿੰਘ, ਰਾਮਸਰੂਪ ਸਿੰਘ ਆਦਿ ਦੇ ਪਰਿਵਾਰ ਸ਼ਾਮਿਲ ਹਨ | ਹਲਕਾ ਇੰਚਾਰਜ ਹਿੱਸੋਵਾਲ ਤੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਨੇ ਇਸ ਸਮੇਂ ਕਿਹਾ ਕਿ ਇੰਨ੍ਹਾਂ ਦਰਜਨਾਂ ਪਰਿਵਾਰਾਂ ਦੇ ਕਾਂਗਰਸ ਵਿਚ ਆਉਣ ਨਾਲ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿਚ ਹੋਰ ਮਜ਼ਬੂਤੀ ਮਿਲੀ ਹੈ | ਨੀਟਾ ਸੱਭਰਵਾਲ ਨੇ ਇੰਨ੍ਹਾਂ ਪਰਿਵਾਰਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ ਰਸੂਲਪੁਰ, ਜਸਵੰਤ ਸਿੰਘ ਭੋਲਾ ਸਣੇ ਹੋਰ ਕਾਂਗਰਸੀ ਹਾਜ਼ਰ ਸਨ |