ਰਾਏਕੋਟ, 21 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਅਖਾੜੇ 'ਚ ਵਾਰਡ ਨੰਬਰ-10 ਤੋਂ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡ ਦਿੱਤਾ ਹੈ | 'ਆਪ' ਦੇ ਉਮੀਦਵਾਰ ਮਨੋਹਰ ਲਾਲ ਲਾਡੀ ਵਲੋਂ ਚੋਣਾਂ ਦੇ ਮੱਦੇਨਜ਼ਰ ਚੋਣ ਦਫ਼ਤਰ ਖੋਲਿ੍ਹਆ ਗਿਆ ਹੈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਇਕ ਦਰਜਨ ਦੇ ਕਰੀਬ ਵੱਖ-ਵੱਖ ਪਾਰਟੀਆਂ ਦੇ ਜਸਵਿੰਦਰ ਸਿੰਘ ਸ਼ਿੰਦਾ, ਕੁਲਦੀਪ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਛੋਟੂ, ਰਣਧੀਰ ਸਿੰਘ ਧੀਰਾ, ਗੁਰਮੀਤ ਸਿੰਘ, ਤਰਸੇਮ ਲਾਲ ਜੈਨ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਨੂੰ ਵਿਧਾਇਕ ਠੇਕੇਦਾਰ ਹਾਕਮ ਸਿੰਘ ਸਮੇਤ ਯੂਥ ਆਗੂ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਪੀ.ਏ. ਕਮਲ ਸਿੰਘ ਸੁਖਾਣਾ, ਮਨਜੀਤ ਸਿੰਘ ਰਾਏਕੋਟ ਕੋਆਰਡੀਨੇਟਰ ਮਾਲਵਾ ਜ਼ੋਨ, ਜਗਤਾਰ ਸਿੰਘ ਤਾਰਾ ਤਲਵੰਡੀ ਬਲਾਕ ਪ੍ਰਧਾਨ, ਬਿੰਦਰਜੀਤ ਸਿੰਘ ਗਿੱਲ, ਬਲਵੰਤ ਸਿੰਘ ਜੰਟਾ, ਗੁਰਜੀਤ ਸਿੰਘ ਗਿੱਲ, ਯਸ਼ਪਾਲ ਬਿੱਟੂ ਜੈਨ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਮਨਜਿੰਦਰ ਸਿੰਘ ਕਾਕੂ, ਜੱਸ ਸਿੰਘ ਹਲਵਾਰਾ, ਨਰਿੰਦਰ ਡਾਬਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ | ਮਨੋਹਰ ਲਾਲ ਲਾਡੀ ਨੇ ਮਿਲ ਰਹੇ ਭਰਵੇਂ ਸਮੱਰਥਨ ਤੇ ਪਿਆਰ ਨੂੰ ਦੇਖ ਕੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਵਾਰਡ ਦੇ ਲੋਕ ਆਪ-ਮੁਹਾਰੇ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਹਨ ਅਤੇ ਘਰ-ਘਰ ਜਾ ਕੇ ਚੋਣ ਨਿਸ਼ਾਨ 'ਝਾੜੂ' ਲਈ ਵੋਟਾਂ ਮੰਗ ਰਹੇ ਹਨ | ਇਸ ਮੌਕੇ ਕੁਲਦੀਪ ਕੌਰ ਦੱਧਾਹੂਰ, ਹਰੀ ਸਿੰਘ, ਵਿਨੋਦ ਅਰੋੜਾ, ਡੰਡੀ ਅਰੋੜਾ, ਮਨਜੀਤ ਦੁਆ, ਅਸ਼ੋਕ ਦੁਆ, ਰਾਜਨ ਪਰੂਥੀ, ਅਸ਼ੋਕ ਨਿਹਾਲਾ, ਪਰਮਿੰਦਰ ਸਿੰਘ, ਹਰਮਨਦੀਪ ਸਿੰਘ, ਮੰਗੀ ਸਿੰਘ, ਗੁਰਮੇਲ ਸਿੰਘ ਲੱਕੀ, ਬਿਕਰਮ ਸਿੰਘ, ਵਿਜੇ ਕੁਮਾਰ, ਬਿੱਲੂ, ਹੈਪੀ ਸਿੰਘ, ਬੰਟੀ ਸਿੰਘ, ਅੰਮਿ੍ਤ ਸਿੰਘ ਛੀਨਾ, ਹਰਿੰਦਰ ਸਿੰਘ ਬਿੱਲਾ, ਗੁਰਸੇਵਕ ਸਿੰਘ, ਗੁਰਮੇਲ ਸਿੰਘ ਲੱਡੂ, ਗੁਰਵਿੰਦਰ ਸਿੰਘ ਗੈਰੀ, ਸੁਖਵੀਰ ਸਿੰਘ ਸੁੱਖਾ, ਅਕਾਸ਼ਦੀਪ ਸਿੰਘ, ਗਗਨਦੀਪ ਸਿੰਘ, ਦੀਪ ਸਿੰਘ, ਸੁਨੀਲ, ਹਰਕੇਸ਼ ਸਿੰਘ ਗਰੇਵਾਲ, ਮਨਸ਼ਾ ਰਾਮ ਕਲੇਰ, ਕਮਲਜੀਤ ਕੌਰ, ਊਸ਼ਾ ਰਾਣੀ, ਪਿੰਦਰ ਕੌਰ, ਸੁਖਜੀਤ ਕੌਰ, ਜਸਪ੍ਰੀਤ ਕੌਰ, ਰਾਜੂ ਜੁਨੇਜਾ, ਗਗਨ, ਸਨੀ ਜੁਨੇਜਾ, ਆਂਚਲ ਜੁਨੇਜਾ, ਸ਼ਾਲੂ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ |