ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤਲਵੰਡੀ ਰਾਏ ਦੇ ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਵੱਖ-ਵੱਖ ਵੋਕੇਸ਼ਨਲ ਅਤੇ ਆਰਟਸ ਗਰੁੱਪਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ | ਇਸ ਮੌਕੇ ਸਕੂਲ ਪਿ੍ੰਸੀਪਲ ਵੀਨਾ, ਕਲਾਸ ਇੰਚਾਰਜ ਸਰਵੇਸ਼ ਕੁਮਾਰ ਅਤੇ ਵੋਕੇਸ਼ਨਲ ਲੈਕਚਰਾਰ ਕਲਿਆਣ ਦਾਸ ਨੇ ਸਮੁੱਚੇ ਸਟਾਫ਼ ਸਮੇਤ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜ਼ਵਲ ਭਵਿੱਖ ਦੀ ਕਾਮਨਾ ਕੀਤੀ | ਇਸ ਵਾਰ ਸਕੂਲ 'ਚ ਓਵਰਆਲ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ 'ਤੇ ਕੰਪਿਊਟਰ ਸਾਇੰਸ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਨੇ ਕਬਜ਼ਾ ਕੀਤਾ, ਜਿਸ ਵਿਚ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਸਕੂਲ 'ਚੋਂ ਪਹਿਲਾਂ ਸਥਾਨ, ਸੰਦੀਪ ਕੌਰ ਨੇ 87 ਫੀਸਦੀ ਅੰਕਾਂ ਨਾਲ ਦੂਜਾ ਅਤੇ ਹਰਿਸ਼ਤਾ ਜੈਠੀ ਨੇ 84 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ |ਬੈਂਕਿੰਗ ਵੋਕੇਸ਼ਨਲ ਗਰੁੱਪ 'ਚ ਜਸ਼ਨਪ੍ਰੀਤ ਸਿੰਘ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲੀ, ਰਿਸ਼ਵ ਨੇ 79 ਫ਼ੀਸਦੀ ਨਾਲ ਦੂਜੀ ਤੇ ਦਲਜੀਤ ਸਿੰਘ ਨੇ 77 ਫ਼ੀਸਦੀ ਅੰਕਾਂ ਨਾਲ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ | ਕੋਆਪਰੇਸ਼ਨ ਵੋਕੇਸ਼ਨਲ ਗਰੁੱਪ ਵਿਚ ਸਾਹਿਲਪ੍ਰੀਤ ਸਿੰਘ ਨੇ 83 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ, ਹਰਮਨਪ੍ਰੀਤ ਸਿੰਘ ਨੇ 73.4 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਗੁਰਪ੍ਰੀਤ ਸਿੰਘ ਨੇ 72.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿਚ ਤਨਵੀਰ ਸਿੰਘ ਨੇ 83 ਫ਼ੀਸਦੀ, ਜਸ਼ਨਦੀਪ ਸਿੰਘ 78 ਫ਼ੀਸਦੀ ਅਤੇ ਮਹਿਕਦੀਪ ਕੌਰ ਨੇ 66 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਵੀਨਾ ਨੇ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਸਦਕਾ ਸੰਭਵ ਹੋਇਆ ਹੈ |