15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰਾਏਕੋਟ 'ਚ ਸਰਕਾਰੀ ਕੰਮਕਾਰ ਠੱਪ, ਵਾਹਨ ਰਜਿਸਟ੍ਰੇਸ਼ਨਾਂ ਸਮੇਤ ਫਾਈਲਾਂ ਦੇ ਟੇਬਲਾਂ 'ਤੇ ਲੱਗੇ ਵੱਡੇ ਢੇਰ <br/>

Ad Position 21
No active advertisement
ਅਜੀਤ ਡੈਸਕ 04-06-2026
ਰਾਏਕੋਟ, 3 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿਛਲੇ 6 ਮਹੀਨਿਆਂ ਦੌਰਾਨ ਰਾਏਕੋਟ ਸਬ-ਡਵੀਜ਼ਨ 'ਚ 6 ਐੱਸ.ਡੀ.ਐੱਮ ਦੇ ਤਬਾਦਲਿਆਂ ਕਾਰਨ ਲੋਕਾਂ ਨੂੰ ਭਾਰੀ ਵਿੱਤੀ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਕੰਮ 'ਚ ਵਿਘਨ ਪੈਣ ਕਾਰਨ ਪੈ ਰਹੀ ਗਰਮੀ ਨੇ ਲੋਕਾਂ ਦਾ ਤਾਪਮਾਨ ਵੀ ਸੰਤਵੇਂ ਅਸਮਾਨ 'ਤੇ ਪਹੁੰਚਾ ਦਿੱਤਾ ਹੈ | ਐੱਸ.ਡੀ.ਐੱਮ ਦੇ ਲਗਾਤਾਰ ਤਬਾਦਲਿਆਂ ਕਾਰਨ ਪਿਛਲੇ 6 ਮਹੀਨਿਆਂ ਵਿਚ ਵਾਹਨ ਰਜਿਸਟ੍ਰੇਸ਼ਨ ਸਮੇਤ ਸਾਰਾ ਕੰਮਕਾਰ ਠੱਪ ਹੋ ਗਿਆ ਹੈ, ਕਿਉਂਕਿ ਐੱਸ.ਡੀ.ਐੱਮ ਦੀ ਆਈ.ਡੀ. ਅਤੇ ਦਸਤਖ਼ਤ ਪ੍ਰਮਾਣਿਤ ਨਹੀਂ ਹਨ ਅਤੇ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ | ਬੁੱਧਵਾਰ ਨੂੰ ਰਾਏਕੋਟ ਵਿਚ ਮਾਰੂਤੀ ਦੇ ਸ਼ੋਅਰੂਮ, ਗੁਲਜ਼ਾਰ ਮੋਟਰਜ਼ ਵਿਚ ਉਸ ਸਮੇਂ ਹਾਈ ਪ੍ਰੋਫਾਈਲ ਹੰਗਾਮਾ ਹੋਇਆ, ਜਦੋਂ ਪਿੰਡ ਹੇਰਾਂ ਦੇ ਵਸਨੀਕ ਤਾਰਾ ਸਿੰਘ ਦੇ ਪੁੱਤਰ ਇਮਪ੍ਰੀਤ ਸਿੰਘ, ਜੋ ਪਿਛਲੇ ਛੇ ਮਹੀਨਿਆਂ ਤੋਂ ਬਰੀਜ਼ਾ ਕਾਰ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਨੇ ਏਜੰਸੀ ਦੇ ਮੁੱਖ ਗੇਟ 'ਤੇ ਆਪਣੀ ਕਾਰ ਖੜ੍ਹੀ ਕਰਕੇ ਰਸਤਾ ਜਾਮ ਕਰ ਦਿੱਤਾ | ਵਿਰੋਧ ਪ੍ਰਦਰਸ਼ਨ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ, ਪਰ ਇਮਪ੍ਰੀਤ ਸਿੰਘ ਝੁਕਣ ਲਈ ਤਿਆਰ ਨਹੀਂ ਸੀ | ਕਿਸੇ ਤਰ੍ਹਾਂ, ਜਲਦੀ ਹੀ ਆਰ.ਸੀ. ਸਰਟੀਫਿਕੇਟ ਜਾਰੀ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਏਜੰਸੀ ਅਧਿਕਾਰੀਆਂ ਨੇ ਇਮਪ੍ਰੀਤ ਤੋਂ ਆਪਣੀ ਬਰੀਜ਼ਾ ਕਾਰਨ ਮੁੱਖ ਗੇਟ ਤੋਂ ਲਾਂਭੇ ਕਰਵਾ ਦਿੱਤੀ, ਜਿਸ ਦੇ ਬਾਅਦ ਏਜੰਸੀ 'ਚ ਦਾਖ਼ਲ ਹੋਣ ਵਾਲਾ ਰਸਤਾ ਖੁੱਲ੍ਹ ਗਿਆ | ਏਜੰਸੀ ਮੈਨੇਜਰ ਗੁਰਦੀਪ ਸਿੰਘ ਨੇ ਕਾਰ ਰਜਿਸਟ੍ਰੇਸ਼ਨ ਪੂਰੀ ਕਰਨ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ, ਉੱਥੇ ਹੀ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਇਮਪ੍ਰੀਤ ਸਿੰਘ ਨੇ ਕਿਹਾ ਕਿ 10 ਜਨਵਰੀ 2026 ਨੂੰ ਉਸ ਨੇ ਰਾਏਕੋਟ ਵਿਚ ਗੁਲਜ਼ਾਰ ਮੋਟਰਜ਼ ਤੋਂ 10 ਲੱਖ ਤੋਂ ਵੱਧ ਕੀਮਤ ਦੀ ਇਕ ਨਵੀਂ ਬਰੀਜ਼ਾ ਕਾਰ ਖ਼ਰੀਦੀ ਸੀ, 22 ਜਨਵਰੀ ਨੂੰ ਉਸ ਨੇ ਕਾਰ ਰਜਿਸਟ੍ਰੇਸ਼ਨ ਸਰਟੀਫਿਕੇਟ ਲੈਣ ਲਈ 73,500 ਰੁਪਏ ਦਾ ਰੋਡ ਟੈਕਸ ਜਮ੍ਹਾਂ ਕਰਵਾਇਆ ਅਤੇ ਛੇ ਮਹੀਨੇ ਬਾਅਦ ਵੀ ਉਸ ਨੂੰ ਆਪਣੀ ਕਾਰ ਦਾ ਆਰ.ਸੀ. ਸਰਟੀਫਿਕੇਟ ਨਹੀਂ ਮਿਲਿਆ | ਇਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਕਾਰ ਏਜੰਸੀ ਅਤੇ ਐੱਸ.ਡੀ.ਐੱਮ ਦਫ਼ਤਰ ਤੱਕ ਗੇੜੇ ਮਾਰ-ਮਾਰ ਕੇ ਅੱਕ ਚੁੱਕਾ ਹੈ, ਜਿਸ ਕਰਕੇ ਉਹ ਸਰੀਰਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਨਾਲ ਹੀ ਕਾਫ਼ੀ ਵਿੱਤੀ ਨੁਕਸਾਨ ਵੀ ਝੱਲਣਾ ਪਿਆ ਹੈ |
ਕੀ ਹੈ ਪੂਰਾ ਮਾਮਲਾ--
ਰਾਏਕੋਟ ਦੇ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਵਿਰੁੱਧ ਲੁਧਿਆਣਾ ਵਿਜੀਲੈਂਸ ਪੁਲਿਸ ਸਟੇਸ਼ਨ ਵਿਚ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ, ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ, ਮਨਜੀਤ ਸਿੰਘ ਰਾਜਲਾ, ਪਾਯਲ ਗੋਇਲ ਅਤੇ ਰਮਨਜੀਤ ਧੀਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ | ਖੁਸ਼ਪ੍ਰੀਤ ਸਿੰਘ ਨੂੰ ਹੁਣ ਰਾਏਕੋਟ ਦਾ ਨਵਾਂ ਐੱਸ.ਡੀ.ਐੱਮ ਨਿਯੁਕਤ ਕੀਤਾ ਗਿਆ ਹੈ | ਕਾਨੂੰਨ ਅਨੁਸਾਰ, ਕਿਸੇ ਵੀ ਨਵੇਂ ਐੱਸ.ਡੀ.ਐੱਮ ਦੀ ਆਈ.ਡੀ. ਅਤੇ ਦਸਤਖ਼ਤ ਪ੍ਰਮਾਣਿਤ ਹੋਣੇ ਚਾਹੀਦੇ ਹਨ ਅਤੇ ਇਸ ਤੋਂ ਬਿਨ੍ਹਾਂ ਸਾਰਾ ਸਰਕਾਰੀ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ | ਹਾਲਾਂਕਿ, ਛੇ ਮਹੀਨਿਆਂ ਦੇ ਅੰਦਰ ਰਾਏਕੋਟ 'ਚ 6 ਐੱਸ.ਡੀ.ਐੱਮ ਦੇ ਤਬਾਦਲੇ ਕਾਰਨ ਆਈ.ਡੀ. ਅਤੇ ਦਸਤਖਤਾਂ ਨੂੰ ਆਨਲਾਈਨ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ | ਇਸ ਨਾਲ ਵਾਹਨ ਰਜਿਸਟ੍ਰੇਸ਼ਨ ਸਮੇਤ ਸਾਰਾ ਕੰਮ ਠੱਪ ਹੋ ਗਿਆ ਹੈ ਅਤੇ ਲੋਕ ਪ੍ਰੇਸ਼ਾਨ ਹਨ | ਰਾਏਕੋਟ ਸਬ-ਡਵੀਜ਼ਨ ਵਿਚ ਹਫ਼ੜਾ-ਦਫ਼ੜੀ ਮਚ ਗਈ ਹੈ ਅਤੇ ਸਰਕਾਰੀ ਫਾਈਲਾਂ ਦੇ ਢੇਰ ਲੱਗ ਚੁੱਕੇ ਹਨ |
ਕੀ ਕਹਿਣਾ ਹੈ ਐੱਸ.ਡੀ.ਐੱਮ ਰਾਏਕੋਟ ਦਾ--
ਜਦੋਂ ਇਸ ਮਾਮਲੇ ਸਬੰਧੀ ਐੱਸ.ਡੀ.ਐੱਮ ਰਾਏਕੋਟ ਖੁਸ਼ਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਤਬਾਦਲਾ ਕੁਝ ਸਮਾਂ ਪਹਿਲਾਂ ਹੀ ਰਾਏਕੋਟ ਵਿਖੇ ਹੋਇਆ ਹੈ | ਜਿਸ ਕਰਕੇ ਉਨ੍ਹਾਂ ਦੀ ਆਈ.ਡੀ. ਨਹੀਂ ਬਣੀ, ਜਿਸ ਕਰਕੇ ਵਹੀਕਲਾਂ ਦੀ ਰਜਿਸਟਰੇਸ਼ਨ ਦਾ ਕੰਮ ਰੁਕਿਆ ਹੋਇਆ ਹੈ, ਪ੍ਰੰਤੂ ਕੁਝ ਦਿਨਾਂ ਦੇ ਅੰਦਰ-ਅੰਦਰ ਆਈ.ਡੀ. ਬਣ ਜਾਵੇਗੀ, ਜਿਸ ਦੇ ਬਾਅਦ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਕਾਮਿਲ ਅਮਰ ਸਿੰਘ ਨੇ ਨਗਰ ਕੌਂਸਲ ਚੋਣਾਂ 'ਚ ਵੀ ਆਪਣੀ ਸਿਆਸੀ ਕਾਬਲੀਅਤ ਦਾ ਲੋਹਾ ਮਨਵਾਇਆ ਅਗਲੀ ਖ਼ਬਰ 'ਆਪ' ਸਰਕਾਰ ਦੇ ਰਾਜ 'ਚ ਨਸ਼ਿਆਂ ਸਮੇਤ ਅਮਨ ਕਾਨੂੰਨ ਦੀ ਸਥਿਤੀ ਬਣੀ ਡਾਵਾਂਡੋਲ-ਅੰਮਿ੍ਤਾ ਵੜਿੰਗ
Ad Position 24