ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਸਾਵਾ ਸਿੰਘ (ਬਾਬਾ ਸ਼ਹੀਦਾਂ) ਦੇ ਅਸਥਾਨ ਦੀ ਸਰਬਸੰਮਤੀ ਨਾਲ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 23-06-2026
ਚੌਂਕੀਮਾਨ, 22 ਜੂਨ (ਤੇਜਿੰਦਰ ਸਿੰਘ ਚੱਢਾ) ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਸਾਵਾ ਸਿੰਘ (ਬਾਬਾ ਸ਼ਹੀਦਾਂ) ਜੀ ਦੇ ਅਸਥਾਨ ‘ਤੇ ਸਮੂਹ ਨਗਰ ਨਿਵਾਸੀਆਂ ਵਲੋ ਇਕੱਤਰ ਹੋ ਕੇ ਬਾਬਾ ਸ਼ਹੀਦਾਂ ਦੇ ਅਸਥਾਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਹਾਜ਼ਰੀਨਾਂ ਨੇ ਆਪਣੀ ਸਹਿਮਤੀ ਦਿੰਦੇ ਹੋਏ ਤਾਰਾ ਸਿੰਘ ਗੁੜੇ ਨੂੰ ਪ੍ਰਧਾਨ, ਸ਼ੇਰ ਸਿੰਘ ਨੂੰ ਖ਼ਜ਼ਾਨਚੀ, ਬੀਬੀ ਅਮਰਜੀਤ ਕੌਰ ਨੂੰ ਸੈਕਟਰੀ ਅਤੇ ਦਲਜੀਤ ਸਿੰਘ, ਜਸਵੀਰ ਕੌਰ, ਸਿਕੰਦਰ ਕੌਰ, ਰਾਜਿੰਦਰ ਕੌਰ, ਬਲਵੀਰ ਸਿੰਘ, ਦਇਆ ਸਿੰਘ (ਪ੍ਰਧਾਨ ਗੁਰਦੁਆਰਾ ਕਮੇਟੀ), ਅਮਰਜੀਤ ਸਿੰਘ, ਕੁਲਵੰਤ ਕੌਰ, ਹਰਪਾਲ ਸਿੰਘ, ਪਵਨਪ੍ਰੀਤ ਕੌਰ, ਜਗਸੀਰ ਸਿੰਘ, ਮਨਪ੍ਰੀਤ ਕੌਰ, ਕੁਲਦੀਪ ਕੌਰ, ਰਵਿੰਦਰ ਕੌਰ ਮਾਨ ਤੇ ਨਾਜਰ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਤਾਰਾ ਸਿੰਘ ਗੁੜੇ ਨੇ ਸਮੁੱਚੀ ਕਮੇਟੀ ਵਲੋਂ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਜਿਨਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਵਸਾਵਾ ਸਿੰਘ ਜੀ ਦੇ ਅਸਥਾਨ ਦੀ ਸੇਵਾ ਕੀਤੀ ਜਾਵੇਗੀ ਤੇ ਸਮੂਹ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਅਸਥਾਨ ਤੇ ਜੋ ਵੀ ਕੰਮ ਹੋਣ ਵਾਲੇ ਹੋਣ ਕੀਤੇ ਜਾਣਗੇ। ਇਸ ਮੌਕੇ ਪਤਵੰਤੇ ਸੱਜਣਾਂ ਨੇ ਨਵ ਨਿਯੁਕਤ ਪ੍ਰਧਾਨ ਤਾਰਾ ਸਿੰਘ ਗੁੜੇ ਸਮੇਤ ਸਮੁੱਚੀ ਕਮੇਟੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਤਵੰਤ ਸਿੰਘ, ਜੈ ਦੀਪ ਸਿੰਘ, ਅਜੀਤ ਸਿੰਘ, ਅਮਨਦੀਪ ਕੌਰ, ਪਰਮਜੀਤ ਕੌਰ, ਦੇਵ ਸਿੰਘ, ਨਾਜਰ ਸਿੰਘ, ਬਲਵੀਰ ਸਿੰਘ, ਤੇਜਾ ਸਿੰਘ, ਅਮਰ ਸਿੰਘ, ਪੋਲਾ ਸਿੰਘ, ਕਰਨੈਲ ਸਿੰਘ, ਦਰਸਨ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਕੌਰ, ਮਨੀ ਗੁੜੇ, ਕੁਲਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਚਿਰਾਂਸ਼ੂ ਰਤਨ ਵਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਸੰਤ ਨਿਰੰਕਾਰੀ ਸਤਿਸੰਗ ਭਵਨ ਰਾਏਕੋਟ ਵਿਖੇ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ
Ad Position 24
No active advertisement