02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬਾਲੜੀਆਂ ਦੇ ਵਹਿਸ਼ੀ ਸ਼ੋਸ਼ਣ ਤੇ ਕਤਲ ਖਿਲਾਫ਼ ਜਗਰਾਉਂ ਵਿਖੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-07-2026

ਜਗਰਾਉਂ, 11 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਇਥੇ ਕਮੇਟੀ ਪਾਰਕ ਵਿਚ ਇਕੱਤਰ ਹੋਈਆਂ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਰਕਰਾਂ ਨੇ ਔਰਤਾਂ ’ਤੇ ਅੰਨੇ ਜਬਰ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਬੀਤੇ ਦਿਨੀਂ ਗੰਗਾਨਗਰ (ਰਾਜਸਥਾਨ) ਤੇ ਮੇਰਠ (ਉਤਰਪ੍ਰਦੇਸ਼) ਵਿਖੇ ਵਹਿਸ਼ੀ ਦਰਿੰਦਿਆਂ ਵਲੋਂ ਸਮੂਹਿਕ ਜਬਰ ਜਨਾਹ ਅਤੇ ਕਤਲ ਕਰਨ ਦੀ ਬੇਹੱਦ ਅਫ਼ਸੋਸਜਨਕ ਅਤੇ ਦਰਦਨਾਕ ਘਟਨਾ ਨੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਹੈ। ਬੁਲਾਰਿਆਂ ਨੇ ਦੱਸਿਆ ਕਿ ਗੰਗਾ ਨਗਰ ਦੀ ਬੱਚੀ ਨੂੰ ਲਗਾਤਾਰ ਪੰਜ ਦਿਨ 32 ਗੁੰਡਿਆਂ ਵਲੋਂ ਪ੍ਰਤਾੜਿਤ ਕਰਨ ਅਤੇ ਮੇਰਠ ਵਿਚ ਇਕ ਦਲਿਤ ਨੌਜਵਾਨ ਬੱਚੀ ਨਾਲ ਜੰਗਲ ’ਚ ਸਮੂਹਿਕ ਜਬਰ ਜਨਾਹ ਕਰਨ ਅਤੇ ਤੇਜ਼ਾਬ ਪਾ ਕੇ ਸਾੜ ਦੇਣ ਦੀਆਂ ਮੰਦਭਾਗੀਆਂ ਘਟਨਾਵਾਂ ਸਾਡੇ ਲਈ ਇਕ ਗੰਭੀਰ ਚੁਣੌਤੀ ਹਨ। ਮੇਰਠ ’ਚ ਬੱਚੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਉਥੋਂ ਦੇ ਜ਼ਿਲ੍ਹਾ ਪੁਲਿਸ ਮੁੱਖੀ ਵਲੋਂ ਸ਼ਰ੍ਹੇਆਮ ਕੁੱਟਮਾਰ ਅਤੇ ਲਾਠੀਚਾਰਜ ਕਰਨਾ ਦੱਸਦਾ ਹੈ ਕਿ ਭਾਜਪਾ ਦੇ ਰਾਜਾਂ ਅੰਦਰ ਵੀ ਧੀਆਂ ਭੈਣਾਂ ਸੁੱਰਖਿਅਤ ਨਹੀਂ ਹਨ। ਉਨ੍ਹਾਂ ਮੇਰਠ ਦੇ ਜ਼ਿਲ੍ਹਾ ਪੁਲਿਸ ਮੁਖੀ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਉਪਰ ਇਸ ਜਬਰ ਨੂੰ ਜਾਤੀ ਰੰਗਤ ਦੇਣ ਦੀ ਮਨੂਵਾਦੀ ਪਹੁੰਚ ਦਾ ਵੀ ਸਖਤ ਨੋਟਿਸ ਲਿਆ ਹੈ। ਬੁਲਾਰਿਆਂ ’ਚ ਸ਼ਾਮਿਲ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਸਾਂਝਾ ਪੈਨਸ਼ਨਰ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਰੂਮੀ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ , ਰੋਡਵੇਜ਼ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ, ਕਿਸਾਨ ਆਗੂ ਬਲਵਿੰਦਰ ਸਿੰਘ ਕੋਠੇ ਪੋਨਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਕਾਤਲ ਬਲਾਤਕਾਰੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਇਕੱਤਰ ਵਰਕਰਾਂ ਨੇ ਔਰਤਾਂ ਤੇ ਹਰ ਕਿਸਮ ਦਾ ਜਬਰ ਬੰਦ ਕਰਨ ਤੇ ਦਰਿੰਦਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸਥਾਨਕ ਝਾਂਸੀ ਚੌਕ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਲੰਮਾਂ ਸਮਾਂ ਨਾਅਰੇਬਾਜ਼ੀ ਕੀਤੀ ਗਈ। ਤਹਿਸੀਲ ਰੋਡ ਅਤੇ ਰਾਏਕੋਟ ਰੋਡ ’ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਔਰਤ ਵਰਗ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਜਸਵੰਤ ਸਿੰਘ ਕਲੇਰ, ਸੁਖਦੇਵ ਸਿੰਘ ਹਠੂਰ, ਨਿਰਮਲ ਸਿੰਘ ਭੰਮੀਪੁਰਾ, ਕਰਮਜੀਤ ਸਿੰਘ ਕਾਉਂਕੇ, ਜਗਦੀਸ਼ ਸਿੰਘ ਕਾਉਂਕੇ, ਕਰਤਾਰ ਸਿੰਘ ਵੀਰਾਨ, ਮਜ਼ਦੂਰ ਆਗੂ ਮਦਨ ਸਿੰਘ, ਕੁਲਵੰਤ ਸਿੰਘ ਸਹੋਤਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਪਿੰਡ ਗੋਬਿੰਦਗੜ੍ਹ ਤੋਂ ਸੰਗਤਾਂ ਦਾ ਜਥਾ ਰ... ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ’ਚ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਆਪ੍ਰੇਸ਼ਨ, ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਲੰਸਰ...
Ad Position 24
No active advertisement