ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਬਾਬਾ ਬਲਵੰਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਦਾ ਦਿਹਾਂਤ ਹੋ ਗਿਆ। ਪਿੰਡ ਭਨੋਹੜ ਦੇ ਜੰਮਪਲ ਬਾਬਾ ਬਲਵੰਤ ਸਿੰਘ ਗੁਰਸਿੱਖੀ ਜੀਵਨ ਦੇ ਨਾਲ ਅਕਾਲੀ ਦਲ ਦੀ ਬਿਹਤਰੀ ਲਈ ਆਖਰੀ ਦਿਨ ਤੱਕ ਕੰਮ ਕੀਤਾ। ਬਾਬਾ ਬਲਵੰਤ ਸਿੰਘ ਦੀ ਮ੍ਰਿਤਕ ਦੇਹ ’ਤੇ ਅਕਾਲੀ ਦਲ ਵਲੋਂ ਹਰਬੀਰ ਸਿੰਘ ਇਯਾਲੀ, ਜਥੇਦਾਰ ਮੱਘਰ ਸਿੰਘ ਬੜੈਚ, ਸਾਬਕਾ ਚੇਅਰਮੈਨ ਹਰਬੰਸ ਸਿੰਘ ਵਲੋਂ ਲੋਈ ਪਾਈ ਗਈ। ਅੱਜ ਪਿੰਡ ਭਨੋਹੜ ਸ਼ਮਸ਼ਾਨਘਾਟ ਵਿਖੇ ਬਾਬਾ ਬਲਵੰਤ ਸਿੰਘ ਦੇ ਸੰਸਕਾਰ ਸਮੇਂ ਚਿਖਾ ਨੂੰ ਅਗਨੀ ਉਸ ਦੇ ਸਪੁੱਤਰ ਸੁਖਜੀਤ ਸਿੰਘ, ਪੋਤਰੇ-ਦੋਹਤਰੇ ਵਲੋਂ ਦਿੱਤੀ ਗਈ। ਸੰਸਕਾਰ ਸਮੇਂ ਸਾਬਕਾ ਸਰਪੰਚ ਰਮਿੰਦਰ ਸਿੰਘ, ਬਾਬੂ ਸਿੰਘ ਭਨੋਹੜ, ਕਰਤਾਰ ਸਿੰਘ ਦੁਲੇਅ, ਅਵਤਾਰ ਸਿੰਘ ਦੁਲੇਅ, ਮੋਹਣ ਸਿੰਘ ਭੱਠਲ, ਸੈਕਟਰੀ ਬਲਵੀਰ ਸਿੰਘ, ਸਰਪੰਚ ਬੂਟਾ ਸਿੰਘ ਭਨੋਹੜ, ਦਿਲਵਰਜੀਤ ਸਿੰਘ ਭੱਠਲ, ਅੰਮ੍ਰਿਤਪਾਲ ਸਿੰਘ, ਗੁਰਸਿਮਰਨ ਸਿੰਘ ਦਾਖਾ, ਸਮਾਜ ਸੇਵੀ ਬਲਵਿੰਦਰ ਸਿੰਘ ਭੱਠਲ, ਭੁਪਿੰਦਰ ਸਿੰਘ ਭੱਠਲ, ਮਨਜੀਤ ਸਿੰਘ ਭੱਠਲ, ਰਜਿੰਦਰ ਸਿੰਘ ਭਨੋਹੜ, ਸਵਰਨ ਸਿੰਘ ਭਰੋਵਾਲ, ਰਛਪਾਲ ਸਿੰਘ, ਗੁਰਮੀਤ ਸਿੰਘ ਵਲੀਪੁਰ, ਗੁਰਦੀਪ ਸਿੰਘ ਲਾਲੀ ਭਨੋਹੜ, ਰਾਜਾ ਰਜਿੰਦਰ ਸਿੰਘ, ਗੁਰਤੇਜ ਸਿੰਘ ਤੇਜੀ, ਪੰਚ ਸੁਰਜੀਤ ਸਿੰਘ, ਵਿਸਾਖਾ ਸਿੰਘ ਕੈਲਪੁਰ ਸਮੇਤ ਪਰਿਵਾਰ ਦੇ ਹੋਰ ਰਿਸ਼ਤੇਦਾਰ, ਸਨੇਹੀ ਮੌਜੂਦ ਰਹੇ।