ਹਲਵਾਰਾ, 11 ਜੁਲਾਈ (ਮਨਦੀਪ ਸਿੰਘ ਉੱਭੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਸਵਰਗ ਸਿਧਾਰ ਗਏ ਗੁਰਪ੍ਰੀਤ ਸਿੰਘ ਨੱਤ ਦੇ ਪਰਿਵਾਰ ਨਾਲ ਗ੍ਰਹਿ ਪੁੱਜ ਕੇ ਦੁੱਖ ਸਾਂਝਾ ਕੀਤਾ। ਸ: ਖ਼ਾਲਸਾ ਨੇ ਸਵ: ਗੁਰਪ੍ਰੀਤ ਸਿੰਘ ਨੱਤ ਦੇ ਦਿਹਾਂਤ ਨੂੰ ਬੇਵਕਤੀ ਵਿਛੋੜਾ ਕਰਾਰ ਦਿੰਦਿਆਂ ਪਿਤਾ ਧਨਵੰਤ ਸਿੰਘ ਨੱਤ, ਮਾਤਾ ਸੁਖਦੇਵ ਕੌਰ, ਪਤਨੀ ਮਨਦੀਪ ਕੌਰ, ਪੁੱਤਰਾਂ ਜਸਕਰਨ ਸਿੰਘ ਨੱਤ, ਕਰਨਵੀਰ ਸਿੰਘ ਨੱਤ ਨਾਲ ਦੁੱਖ ਪ੍ਰਗਟ ਕਰਦਿਆਂ ਆਪਣੀ ਦਿਲੀ ਹਮਦਰਦੀ ਜ਼ਾਹਰ ਕੀਤੀ ਤੇ ਪੀੜਤ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ। ਇਸ ਮੌਕੇ ਸੀਨੀਅਰ ਆਗੂ ਨਿਰਮਲ ਸਿੰਘ ਹਲਵਾਰਾ ਤੋਂ ਬਿਨਾਂ ਸਾਬਕਾ ਸਰਪੰਚ, ਸਾਬਕਾ ਸੰਮਤੀ ਮੈਂਬਰ ਜਗਦੀਪ ਸਿੰਘ ਨੱਤ ਤੇ ਹੋਰ ਹਾਜ਼ਰ ਸਨ।