ਮਾਛੀਵਾੜਾ ਸਾਹਿਬ, 12 ਜੁਲਾਈ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬੀਤੇ ਦਿਨੀਂ ਸਥਾਨਕ ਇੱਕ ਫੂਡ ਕੈਫ਼ੇ ਪੀਜ਼ਾ ਵਿਚ ਜ਼ਿੰਦਾ ਸੁੰਡੀ ਮਿਲਣ ਤੋਂ ਬਾਅਦ ਲੋਕਾਂ ਦੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਹੇਡੋਂ ਬੇਟ ਦੇ ਨਿਵਾਸੀ ਵਿਸ਼ਾਲ ਨੇ ਦੱਸਿਆ ਕਿ ਉਸ ਨੇ ਮਾਛੀਵਾੜਾ ਸਾਹਿਬ ਦੇ ‘ਹੰਗਰੀ ਪੁਆਇੰਟ’ ਫੂਡ ਕੈਫ਼ੇ ਤੋਂ ਪੀਜ਼ਾ ਆਰਡਰ ਕੀਤਾ ਗਿਆ। ਜਦੋਂ ਪੀਜ਼ਾ ਪਰੋਸਿਆ ਗਿਆ ਤਾਂ ਪੀਜੇ ਵਿਚੋਂ ਇੱਕ ਸੁੰਡੀ ਦਿਖਾਈ ਦਿੱਤੀ। ਤੁਰੰਤ ਹੀ ਉਹ ਹੰਗਰੀ ਪੁਆਇੰਟ ਦੇ ਮੈਨੇਜਰ ਕੋਲ ਇਸ ਸਬੰਧੀ ਗਏ ਤਾਂ ਮੈਨੇਜਰ ਨੇ ਪੀਜੇ ਨੂੰ ਜਾਣ ਦਿੰਦੇ ਬਦਲ ਕੇ ਨਵਾਂ ਪੀਜ਼ਾ ਦੇਣ ਲਈ ਕਿਹਾ। ਵਿਸ਼ਾਲ ਨੇ ਪੀਜ਼ਾ ਬਦਲਣ ਤੋਂ ਮਨਾ ਕਰ ਦਿੱਤਾ ਅਤੇ ਇਸ ਸਬੰਧੀ ਮਾਛੀਵਾੜਾ ਸਾਹਿਬ ਦੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਫੂਡ ਕੈਫ਼ੇ ਦੀ ਜਾਂਚ ਕੀਤੀ। ਜਾਂਚ ਉਪਰੰਤ ਬੇਨਿਯਮੀਆਂ ਦਾ ਪਤਾ ਲੱਗਿਆ। ਇਸ ਸਬੰਧੀ ਡਾ. ਦਵਿੰਦਰ ਨੇ ਕਿਹਾ ਕਿ ਕੈਫ਼ੇ ਵਿਚ ਕਮੀਆਂ ਵੇਖੀਆਂ ਗਈਆਂ ਹਨ ਅਤੇ ਨੋਟ ਕੀਤਾ ਕਿ ਮੈਨੇਜਰ ਨੇ ਪੀਜ਼ਾ ਵਿਚ ਸੁੰਡੀ ਦੀ ਮੌਜੂਦਗੀ ਨੂੰ ਮੰਨਿਆ। ਸਿੱਟੇ ਵਜੋਂ ਕਾਰਵਾਈ ਕੀਤੀ ਗਈ ਅਤੇ ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਨੇ ਸੰਸਥਾ ਦੇ ਖ਼ਿਲਾਫ਼ ਚਲਾਨ (ਜੁਰਮਾਨਾ) ਜਾਰੀ ਕੀਤਾ। ਡਾ. ਵਰਮਾ ਨੇ ਜਨਤਾ ਨੂੰ ਬਾਹਰਲੇ ਖਾਣੇ ਤੋਂ ਬਚਣ ਅਤੇ ਇਸ ਦੀ ਬਜਾਏ ਘਰ ਦੇ ਬਣੇ ਖਾਣੇ ਦੀ ਚੋਣ ਕਰਨ ਦੀ ਅਪੀਲ ਕੀਤੀ।