12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮਾਮਲਾ: ਸਕੂਲ ਦੇ ਪ੍ਰੀਪੇਡ ਬਿਜਲੀ ਮੀਟਰ ਦਾ ਰੀਚਾਰਜ ਖ਼ਤਮ ਹੋਣ ਦਾ ‘ਆਪ’ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ ਵੱਡੇ-ਵੱਡੇ ਦਾਅਵਿਆਂ ਦਾ ਜਨਾਜ਼ਾ ਨਿਕਲਿਆ

Ad Position 21
No active advertisement
ਅਜੀਤ ਡੈਸਕ 15-07-2026

ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਦੇ ਮੁੱਖ ਗੇਟ ’ਤੇ ਖੜ੍ਹੇ ਜਾਣਕਾਰੀ ਦਿੰਦੇ ਹੋਏ ਸਾਬਕਾ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਤੇ ਸਰਪੰਚ ਬਲਦੇਵ ਸਿੰਘ ਖ਼ਾਲਸਾ ਗੋਂਦਵਾਲ। ਤਸਵੀਰ: ਬਲਵਿੰਦਰ ਸਿੰਘ ਲਿੱਤਰਰਾਏਕੋਟ, 14 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿਚ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ। ਤਾਜ਼ਾ ਮਾਮਲਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਂਦਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਰਾਣਾ ਬਿਜਲੀ ਸਪਲਾਈ ਵਾਲਾ ਮੀਟਰ ਖਰਾਬ ਹੋਣ ਦੇ ਬਾਅਦ ਨਵਾਂ ਪ੍ਰੀ-ਪੇਡ ਬਿਜਲੀ ਮੀਟਰ ਲਗਾਇਆ ਗਿਆ ਸੀ, ਜਿਸ ਦਾ ਬੈਲੈਂਸ ਖ਼ਤਮ ਹੋਣ ਕਾਰਨ ਸਕੂਲ ਦੀ ਬਿਜਲੀ ਪੂਰੀ ਤਰ੍ਹਾਂ ਗੁੱਲ ਹੋ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਰਾਏਕੋਟ ਦੇ ਸਾਬਕਾ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਸਰਪੰਚ ਬਲਦੇਵ ਸਿੰਘ ਖ਼ਾਲਸਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਤੰਜ਼ ਕੱਸਦਿਆਂ ਆਖਿਆ ਕਿ ਇਸ ਲਾਪਰਵਾਹੀ ਕਾਰਨ ਮਾਸੂਮ ਬੱਚਿਆਂ ਅਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ 13 ਜੁਲਾਈ ਨੂੰ ਸਕੂਲ ਦੇ ਪ੍ਰੀ-ਪੇਡ ਮੀਟਰ ਦਾ ਰੀਚਾਰਜ ਖ਼ਤਮ ਹੋ ਗਿਆ, ਜਿਸ ਕਾਰਨ ਤੁਰੰਤ ਬਿਜਲੀ ਸਪਲਾਈ ਠੱਪ ਹੋ ਗਈ।ਅੱਤ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਸਕੂਲ ਵਿੱਚ 2 ਦਿਨ ਤੋਂ ਛੋਟੇ-ਛੋਟੇ ਬੱਚੇ ਗਰਮੀ ਕਾਰਨ ਬੇਹਾਲ ਹੋ ਰਹੇ ਹਨ। ਬਿਜਲੀ ਨਾ ਹੋਣ ਕਰਕੇ ਕਲਾਸ ਰੂਮ ਭੱਠੀ ਵਾਂਗ ਤਪਣ ਲੱਗੇ, ਜਿਸ ਕਾਰਨ ਬੱਚਿਆਂ ਦਾ ਪੜ੍ਹਾਈ ਵਿਚ ਮਨ ਲੱਗਣਾ ਤਾਂ ਦੂਰ, ਉੱਥੇ ਬੈਠਣਾ ਵੀ ਮੁਹਾਲ ਹੋ ਗਿਆ। ਇਸ ਘਟਨਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਸੁਧਾਰਾਂ ਦੇ ਦਾਅਵਿਆਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਸਥਾਨਕ ਲੋਕਾਂ ਅਤੇ ਮਾਪਿਆਂ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ iਖ਼ਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਕੂਲਾਂ ਨੂੰ ‘ਸਮਾਰਟ’ ਅਤੇ ‘ਆਫ ਐਮੀਨੈਂਸ’ ਬਣਾਉਣ ਦੀਆਂ ਗੱਲਾਂ ਕਰਦੀ ਹੈ, ਦੂਜੇ ਪਾਸੇ ਬਿਜਲੀ ਦੇ ਬਿੱਲਾਂ/ਰੀਚਾਰਜ ਲਈ ਫੰਡ ਨਾ ਹੋਣ ਕਾਰਨ ਗੋਂਦਵਾਲ ਸਕੂਲ ਵਿਚ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲਾਂ ਵਿਚ ਬਿਜਲੀ ਦੇ ਖ਼ਰਚਿਆਂ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਕਿਸੇ ਵੀ ਸਕੂਲ ਵਿਚ ਅਜਿਹੀ ਨੌਬਤ ਨਾ ਆਵੇ। ਬੱਚਿਆਂ ਦੇ ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਗਜ਼ੀ ਕ੍ਰਾਂਤੀ ਨਾਲੋਂ ਜ਼ਮੀਨੀ ਪੱਧਰ ’ਤੇ ਸੁਧਾਰਾਂ ਦੀ ਵਧੇਰੇ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਹਰਿਆਲੀ ਤਹਿਤ ਗੋਲਡਨ ਅਰਥ ਸਕੂਲ ਪੰਡੋਰੀ ਵਿਖੇ ਗੁਰੂ ਨਾਨਕ ਬਗੀਚੀ ਦੀ ਸਫ਼ਲ ਸ਼ੁਰੂਆਤ ਅਗਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਨੇ ਕੇਂਦਰੀ ਮੰਤਰੀ ਅਠਾਵਲੇ ਨਾਲ ਕੀਤੀ ਮੁਲਾਕਾਤ
Ad Position 24