12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਆਪ੍ਰੇਸ਼ਨ ਪ੍ਰਹਾਰ ਤਹਿਤ ਨਸ਼ਾ ਤਸਕਰਾਂ ਵਿਰੁੱਧ ਚੈਕਿੰਗ ਤੇ ਤਲਾਸ਼ੀ ਮੁਹਿੰਮ ਜਾਰੀ- ਡੀ. ਐਸ. ਪੀ. ਸੰਧੂ

Ad Position 21
No active advertisement
ਅਜੀਤ ਡੈਸਕ 15-07-2026

ਮੁੱਲਾਂਪੁਰ-ਦਾਖਾ, 14 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਡੀ.ਜੀ.ਪੀ. ਪੰਜਾਬ ਵਲੋਂ ਨਸ਼ਾ ਤਸਕਰਾਂ, ਗੈਂਗਸਟਰ, ਸਮਾਜ ਵਿਰੋਧੀ ਤੇ ਹੋਰ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ 3.0’ ਹੇਠ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਦੇ ਆਦੇਸ਼ਾਂ ਹੇਠ ਅਜਿਹੇ ਲੋਕਾਂ ਖਿਲਾਫ਼ ਪੁਲਿਸ ਪੂਰੀ ਸਖਤ ਹੈ, ਦਾਖਾ ਪੁਲਿਸ ਸਬ-ਡਵੀਜ਼ਨ ਅਧੀਨ ਥਾਣਾ ਦਾਖਾ, ਥਾਣਾ ਜੋਧਾਂ ਅਤੇ ਥਾਣਾ ਸੁਧਾਰ ਦੀ ਹਦੂਦ ਅੰਦਰ ਵਿਸ਼ੇਸ਼ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਜਾਰੀ ਹਨ। ਇਹ ਜਾਣਕਾਰੀ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਰਤੀ ਜਾ ਰਹੀ ਸਖਤੀ ਬਾਰੇ ਦਿੱਤੀ। ਡੀ.ਐੱਸ.ਪੀ. ਸੰਧੂ ਦੱਸਿਆ ਕਿ ਇਲਾਕੇ ਅੰਦਰ ਨਸ਼ਾ ਤਸਕਰੀ ਜਾਂ ਕਿਸੇ ਵੀ ਹੋਰ ਗੈਰ-ਕਾਨੂੰਨੀ ਧੰਦੇ ਨੂੰ ਪੁਲਿਸ ਸਹਿਣ ਨਹੀਂ ਕਰੇਗੀ, ਅਜਿਹੇ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਤਿੰਨੋਂ ਥਾਣਿਆਂ ਦੇ ਐੱਸ.ਐੱਚ.ਓਜ਼ ਨੂੰ ਨਾਲ ਲੈ ਕੇ ਪੁਲਿਸ ਬਲਾਂ ਵਲੋਂ ਪੂਰੀ ਸਬ ਡਵੀਜ਼ਨ ’ਚ ਨਸ਼ਾ ਤਸਕਰਾਂ, ਭਗੌੜਿਆਂ ਵਿਰੁੱਧ ਛਾਪੇਮਾਰੀ ਹੋ ਰਹੀ ਹੈ। ਪੁਲਿਸ ਵਲੋਂ ਜਿਥੇ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਜੇਲ੍ਹ ਭੇਜਿਆ ਜਾ ਰਿਹਾ, ਉਥੇ ਨਸ਼ੇ ਦੇ ਆਦੀ ਨੌਜਵਾਨਾਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਵੀ ਹੋ ਰਹੀ ਹੈ ਕਿ ਆਪਣੇ ਨਸ਼ਾ ਰੋਗੀ ਮੈਂਬਰਾਂ ਦਾ ਨਸ਼ਾ ਛੁਡਾਊ ਕੇਂਦਰ ਜਾਂ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਇਆ ਜਾਵੇ। ਜੇਰੇ ਇਲਾਜ ਕਿਸੇ ਵੀ ਨਸ਼ਾ ਰੋਗੀ ਨੂੰ ਪੁਲਿਸ ਤੁਰੰਤ ਗ੍ਰਿਫ਼ਤਾਰ ਨਹੀਂ ਕਰੇਗੀ। ਮੰਡੀ ਮੁੱਲਾਂਪੁਰ ਦੀਆਂ ਰੇਲਵੇ ਲਾਈਨ ਨਜ਼ਦੀਕ ਬਸਤੀਆਂ ਜਾਂ ਰੇਲਵੇ ਪੁਲ ਹੇਠ ਮਾਰੂ ਨਸ਼ੇ ਜਾਂ ਨਸ਼ੇ ਦੀ ਪੂਰਤੀ ਲਈ ਵਰਤੇ ਜਾਂਦੇ ਮੈਡੀਕਲ ਕੈਪਸੂਲਾਂ ਦੀ ਵਿਕਰੀ ਵਿਚ ਲੱਗੇ ਕੁਝ ਲੋਕਾਂ ਬਾਰੇ ਸਵਾਲ ’ਚ ਉਨ੍ਹਾਂ ਕਿਹਾ ਕਿ ਪੁਲਿਸ ਦਾ ਪੂਰਾ ਧਿਆਨ ਇਨ੍ਹਾਂ ਮੁਹੱਲਿਆਂ ’ਚ ਨਸ਼ਾ ਤਸਕਰਾਂ ਨੂੰ ਖਦੇੜਨਾ ਹੈ, ਪ੍ਰੰਤੂ ਪ੍ਰਵਾਸੀ ਯੂ.ਪੀ, ਬਿਹਾਰ ਮੂਲ ਦੇ ਪੱਕੇ ਵਸੇ ਇਨ੍ਹਾਂ ਪਰਿਵਾਰਾਂ ਦੀਆਂ ਸਥਾਨਿਕ ਅਤੇ ਪਿੱਛੇ 2-2 ਠਾਹਰਾਂ ਹੋਣ ਕਰਕੇ ਕੁਝ ਮੁਸ਼ਕਿਲ ਬਣੀ ਹੋਈ ਹੈ, ਪਰ ਅਜਿਹੇ ਲੋਕ ਪੁਲਿਸ ਦੀ ਨਜ਼ਰ ਤੋਂ ਬਚ ਨਹੀਂ ਸਕਣਗੇਂ।

Ad Position 22
No active advertisement
ਪਿਛਲੀ ਖ਼ਬਰ ਸ਼ੂਟਿੰਗ ਟ੍ਰੇਨਿੰਗ ਦੌਰਾਨ ਏਅਰਗੰਨ ਦੀ ਗੋਲੀ ਲੱਗਣ ਨਾਲ 19 ਸਾਲਾ ਵਿਦਿਆਰਥੀ ਜ਼ਖ਼ਮੀ ਅਗਲੀ ਖ਼ਬਰ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ- ਕੈਪਟਨ ਸੰਧੂ, ਠੇਕੇਦਾਰ ਸਿੱਧਵਾਂ
Ad Position 24