11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 15-07-2026
ਭੂੰਦੜੀ, 14 ਜੁਲਾਈ (ਕੁਲਦੀਪ ਸਿੰਘ ਮਾਨ) – ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ ਵਿਖੇ ਮੱਸਿਆ ਦਾ ਪਾਵਨ ਦਿਹਾੜਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਮੁਹੱਬਤਪ੍ਰੀਤ ਸਿੰਘ ਦੇ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਕੀਰਤਨ ਉਪਰੰਤ ਮੁੱਖ ਗ੍ਰੰਥੀ ਭਾਈ ਗੁਰਮੇਲ ਸਿੰਘ ਵਲੋਂ ਅਰਦਾਸ ਕੀਤੀ ਗਈ ਅਤੇ ਸਰਬੱਤ ਦੇ ਭਲੇ, ਸੰਗਤ ਦੀ ਚੜ੍ਹਦੀ ਕਲਾ, ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਘਰ ਦੀਆਂ ਸੇਵਾਵਾਂ ਵਿਚ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੰਗਤ ਨੂੰ ਗੁਰਮਤਿ ਮਾਰਗ ’ਤੇ ਚੱਲਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਖ਼ਜ਼ਾਨਚੀ ਤੇਜਿੰਦਰ ਸਿੰਘ ਲੋਧੀਵਾਲ, ਭਾਈ ਕੁਲਵਿੰਦਰ ਸਿੰਘ ਲੀਲ੍ਹਾ, ਭਾਈ ਗੁਰਮੁੱਖ ਸਿੰਘ ਸੇਖਦੌਲਤ, ਸ਼ਮਸ਼ੇਰ ਸਿੰਘ ਮਦਾਰਪੁਰਾ, ਕੁਲਦੀਪ ਸਿੰਘ ਗਿੱਦੜਪਿੰਡੀ, ਸਰਪੰਚ ਚਰਨ ਸਿੰਘ ਸੋਢੀਵਾਲ, ਜਸਵੰਤ ਸਿੰਘ ਮਲਸੀਹਾ, ਕਰਮਜੀਤ ਸਿੰਘ ਜਨੇਤਪੁਰਾ, ਜਗਜੀਤ ਸਿੰਘ ਸਦਰਪੁਰਾ, ਸਤਨਾਮ ਸਿੰਘ ਸੀਵੀਆ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਦੇ ਵਿਦਿਆਰਥੀਆਂ ਨੇ ਬੀ.ਬੀ.ਏ. ਭਾਗ-ਛੇਵਾਂ ਦੇ ਨਤੀਜੇ ’ਚ ਮੱਲਾਂ ਮਾਰੀਆਂ
Ad Position 24