11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚਾਈਨਾ ਡੋਰ ਹਾਦਸੇ ਵਿਚ ਜਾਨ ਗੁਆਉਣ ਵਾਲੀ ਪਤਨੀ ਦੀ ਯਾਦ ’ਚ ਲਗਾਇਆ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 15-07-2026
ਗੁਰੂਸਰ ਸੁਧਾਰ, 14 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) ਚਾਈਨਾ ਡੋਰ ਹਾਦਸੇ ਵਿਚ ਵਿਚ ਪਿਛਲੇ ਸਾਲ ਜਾਨ ਗੁਆਉਣ ਵਾਲੀ ਸਵ. ਪਤਨੀ ਸਰਬਜੀਤ ਕੌਰ ਦੀ ਯਾਦ ਵਿਚ ਉਸ ਦੇ ਸਾਫਟਵੇਅਰ ਇੰਜੀਨੀਅਰ ਪਤੀ ਮਨਦੀਪ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਸੰਕਲਪ ਲਿਆ ਤੇ ਇਸ ਦੇ ਤਹਿਤ ‘ਸਰਬ ਫਾਊਂਡੇਸ਼ਨ’ ਵਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦਾ ਕਰੀਬ ਡੇਢ ਸੌ ਮਰੀਜ਼ਾਂ ਨੇ ਲਾਹਾ ਲਿਆ। ਪਤਨੀ ਦੀ ਸਦੀਵੀਂ ਯਾਦ ਲਈ ਉਨ੍ਹਾਂ ਵਲੋਂ ਸਥਾਪਿਤ ‘ਸਰਬ ਫਾਊਂਡੇਸ਼ਨ’ ਅੱਜ ਸਮਾਜ ਸੇਵਾ ਦਾ ਪ੍ਰੇਰਣਾਦਾਇਕ ਕੇਂਦਰ ਬਣ ਚੁੱਕੀ ਹੈ। ਇਸ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਤੋਂ ਬਿਨਾਂ ਲੋੜੀਂਦੇ ਮੈਡੀਕਲ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਜਨਵਰੀ ਨੂੰ ਮੁੱਲਾਂਪੁਰ ਬਾਜ਼ਾਰ ਵਿਚ ਲਾਗਲੇ ਪਿੰਡ ਅਕਾਲਗੜ੍ਹ ਦੀ 32 ਸਾਲਾ ਐੱਮ.ਬੀ.ਏ. ਪਾਸ ਸਰਬਜੀਤ ਕੌਰ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਸੀ। ਇਸ ਘਟਨਾ ਉਪਰੰਤ ਸਵ: ਸਰਬਜੀਤ ਕੌਰ ਦਾ ਮਹਿਜ ਢਾਈ ਸਾਲਾ ਬੇਟਾ ਯੁਵਰਾਜ ਅੱਜ ਵੀ ਆਪਣੀ ਮਾਂ ਦੀ ਤਸਵੀਰ ਸਾਹਮਣੇ ਖੜ੍ਹਾ ਹੋ ਕੇ ਮਾਸੂਮੀਅਤ ਨਾਲ “ਬਾਏ-ਬਾਏ” ਕਰਦਾ ਹੈ। ਉਸ ਦੀਆਂ ਨਿੱਕੀਆਂ ਅੱਖਾਂ ਅੱਜ ਵੀ ਆਪਣੀ ਮਾਂ ਦੀ ਉਡੀਕ ਕਰਦੀਆਂ ਹਨ ਤੇ ਇਹ ਦ੍ਰਿਸ਼ ਪਰਿਵਾਰ ਲਈ ਹਰ ਰੋਜ਼ ਇਕ ਨਵਾਂ ਦਰਦ ਬਣ ਕੇ ਸਾਹਮਣੇ ਆਉਂਦਾ ਹੈ। ਪਤੀ ਮਨਦੀਪ ਸਿੰਘ ਅਨੁਸਾਰ ਸਰਬ ਫਾਊਂਡੇਸ਼ਨ ਦਾ ਮਕਸਦ ਸਿਰਫ਼ ਚਾਈਨਾ ਡੋਰ ਦੇ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਹੀ ਨਹੀਂ ਸਗੋਂ ਹਰ ਲੋੜਵੰਦ ਤੱਕ ਸਹਾਇਤਾ ਪਹੁੰਚਾਉਣਾ ਹੈ। ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਲੋਕ ਭਲਾਈ ਕਾਰਜ ਅਤੇ ਸਮਾਜਿਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਮਨਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਖ਼ਿਲਾਫ਼ ਹੋਰ ਸੂਬਿਆਂ ਵਾਂਗ ਸਖ਼ਤ ਕਾਨੂੰਨ ਲਾਗੂ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਅਸਹਿਣਯੋਗ ਦੁੱਖ ਨਾ ਝੱਲਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੁਦਾਈ ਚੱਕ ਵਿਖੇ ਡਾ. ਕੰਗ ਦੀ ਹਾਜ਼ਰੀ ਵਿਚ ‘ਮੇਰੀ ਰਸੋਈ’ ਤਹਿਤ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸੰਤ ਬਾਬਾ ਪ੍ਰਕਾਸ਼ ਸਿੰਘ ਨੱਤਾਂ ਵਾਲਿਆਂ ਅਤੇ ਸੰਤ ਬਾਬਾ ਨਿਰਭੈ ਸਿੰਘ ਰਾਏਕੋਟ ਵਾਲਿਆਂ ਦਾ ਬਰਸੀ ਸਮਾਗਮ ਰਾਗੀ ਜੱਥਿਆਂ...
Ad Position 24