ਹੰਬੜਾਂ, 19 ਜੁਲਾਈ (ਮੇਜਰ ਹੰਬੜਾਂ)- ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਆਪ ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਜਗਜੀਤ ਸਿੰਘ ਡੰਗ ਵਲੀਪੁਰ ਨੂੰ ਆਪ ਦੇ ਖੱਤਰੀ ਅਰੋੜਾ ਸਿੱਖ ਵੈੱਲਫੇਅਰ ਬੋਰਡ ਹਲਕਾ ਦਾਖਾ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਵਧਾਈ ਦਿੰਦਿਆਂ ਕੀਤਾ ਤੇ ਕਿਹਾ ਕਿ ਜਗਜੀਤ ਸਿੰਘ ਡੰਗ ਦੇ ਚੇਅਰਮੈਨ ਬਣਨ ਨਾਲ ਹਲਕਾ ਦਾਖਾ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਡਾ. ਕੰਗ ਨੇ ਕਿਹਾ ਕਿ ਸੂਬੇ ‘ਚ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ, ਕਿਉਂਕਿ ਸੂਬੇ ਦੇ ਲੋਕ ਹੁਣ ਕਾਂਗਰਸ, ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਤੇ ਸੂਬੇ ‘ਚ 2027 ‘ਚ ਮੁੜ ਭਗਵੰਤ ਮਾਨ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣਗੇ। ਡਾ. ਕੰਗ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਹਨ ਤੇ ਆਪ ਸਰਕਾਰ ਵਲੋਂ ਨੌਜਵਾਨਾਂ ਨੂੰ ਪਾਰਟੀ ‘ਚ ਵਿਸ਼ੇਸ਼ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਹਲਕਾ ਦਾਖਾ ਲਈ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਜਗਜੀਤ ਸਿੰਘ ਡੰਗ ਤੋਂ ਮਿਲਦੀ ਹੈ। ਚੇਅਰਮੈਨ ਜਗਜੀਤ ਸਿੰਘ ਡੰਗ ਨੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਦੇਣ ’ਤੇ ਹਲਕਾ ਇੰਚਾਰਜ ਡਾ. ਕੰਗ, ਬੋਰਡ ਦੇ ਸਟੇਟ ਚੇਅਰਮੈਨ ਰਾਜਿੰਦਰ ਬਸੰਤ, ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ ਕਾਕਾ ਮਾਛੀਵਾੜ, ਲੁਧਿਆਣਾ ਦੇ ਵਾਈਸ ਚੇਅਰਮੈਨ ਚਰਨਜੀਤ ਸਿੰਘ ਬਾਬਾ ਸਮੇਤ ਬਲਾਕ ਪ੍ਰਧਾਨ ਬਲਵੀਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਪੀ.ਏ. ਲਖਵੀਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਜਗਮਿੰਦਰ ਸਿੰਘ ਢੇਸੀ ਯੂ.ਐੱਸ.ਏ, ‘ਆਪ’ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ, ਪਿ੍ਤਪਾਲ ਸਿੰਘ ਧਾਲੀਵਾਲ, ਅਵਤਾਰ ਸਿੰਘ ਸਿੱਧੂ, ਜਗਜੀਤ ਸਿੰਘ ਰਿੰਕੂ, ਕਰਮ ਸਿੰਘ, ਮਨਦੀਪ ਸਿੰਘ ਡੀ.ਜੇ, ਗੇਂਦਾ ਸਿੰਘ ਕਾਕਾ, ਕੇਸਰ ਸਿੰਘ ਸਮੇਤ ਹੋਰ ਆਪ ਦੇ ਵਲੰਟੀਅਰ ਮੌਜੂਦ ਸਨ।