02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਹਲਕਾ ਇੰਚਾਰਜ ਸੰਧੂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 24-07-2026
ਰਾਏਕੋਟ, 23 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਸੁਪਤਨੀ ਸਾਬਕਾ ਕੌਂਸਲਰ ਐਡਵੋਕੇਟ ਬੀਬੀ ਮਨਦੀਪ ਕੌਰ ਸੰਧੂ ਦੀ ਬੇਵਕਤੀ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਚੰਦ ਸਿੰਘ ਡੱਲਾ ਵੱਲੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਭੁਪਿੰਦਰਪਾਲ ਸਿੰਘ ਸੰਧੂ ਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਆਖਿਆ ਕਿ ਐਡਵੋਕੇਟ ਬੀਬੀ ਮਨਦੀਪ ਕੌਰ ਸੰਧੂ ਇੱਕ ਮਿਲਣਸਾਰ, ਸੂਝਵਾਨ ਤੇ ਪਾਰਟੀ ਨੂੰ ਸਮਰਪਿਤ ਸ਼ਖ਼ਸੀਅਤ ਦੀ ਮਾਲਕ ਸਨ, ਜਿੰਨ੍ਹਾਂ ਨੇ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਰਾਏਕੋਟ ਦੀਆਂ ਗਤੀਵਿਧੀਆਂ ’ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮੁੱਚੇ ਹਲਕੇ ਅਤੇ ਪਾਰਟੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਸਿਮਰਨਜੀਤ ਕੌਰ ਧਾਲੀਵਾਲ ਰੱਤੋਵਾਲ ਪ੍ਰਧਾਨ ਇਸਤਰੀ ਵਿੰਗ ਹਲਕਾ ਰਾਏਕੋਟ, ਪ੍ਰਧਾਨ ਕਰਮਜੀਤ ਕੌਰ ਰੱਤੋਵਾਲ, ਮੀਤ ਪ੍ਰਧਾਨ ਗਗਨਦੀਪ ਕੌਰ, ਪ੍ਰਧਾਨ ਨੀਲਮ ਟੂਸੇ, ਮੀਤ ਪ੍ਰਧਾਨ ਚਰਨਜੀਤ ਕੌਰ, ਪ੍ਰਧਾਨ ਵਿਸ਼ਾਲਾ ਸੁਧਾਰ, ਮੀਤ ਪ੍ਰਧਾਨ ਰਾਜਵੀਰ ਕੌਰ, ਪ੍ਰਧਾਨ ਚਰਨਜੀਤ ਕੌਰ ਬੜੂੰਦੀ, ਮੀਤ ਪ੍ਰਧਾਨ ਗਗਨਦੀਪ ਕੌਰ, ਪ੍ਰਧਾਨ ਨੰਬਰਦਾਰ ਬਲਜਿੰਦਰ ਕੌਰ ਨੰਗਲ, ਮੀਤ ਪ੍ਰਧਾਨ ਅਮਨਦੀਪ ਕੌਰ, ਪ੍ਰਧਾਨ ਸਰਬਜੀਤ ਕੌਰ ਪੱਖੋਵਾਲ, ਮੀਤ ਪ੍ਰਧਾਨ ਗੁਰਵਿੰਦਰ ਕੌਰ, ਪ੍ਰਧਾਨ ਪਰਮਜੀਤ ਕੌਰ ਨੰਗਲ ਖੁਰਦ, ਮੀਤ ਪ੍ਰਧਾਨ ਪਰਮਜੀਤ ਕੌਰ, ਪ੍ਰਧਾਨ ਸੁਖਵਿੰਦਰ ਕੌਰ ਬ੍ਰਹਮਪੁਰ, ਮੀਤ ਪ੍ਰਧਾਨ ਮਨਜੋਤ ਕੌਰ, ਪ੍ਰਧਾਨ ਕਰਮਜੀਤ ਕੌਰ ਡਾਂਗੋ, ਪ੍ਰਧਾਨ ਹਰਜਿੰਦਰ ਕੌਰ ਬਸਰਾਵਾਂ, ਪ੍ਰਧਾਨ ਗੁਰਦੀਪ ਕੌਰ ਕਲਸੀਆਂ ਆਦਿ ਵੱਲੋਂ ਵੀ ਸੰਧੂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪੀਸ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਪੰਜਾਬ ਦੇ ਭੂਗੋਲਿਕ ਇਤਿਹਾਸ ਬਾਰੇ ਜਾਣੂੰ ਕਰਵਾਇਆ ਅਗਲੀ ਖ਼ਬਰ ਨਿਊ ਪੰਜਾਬ ਸਕੂਲ ਦੀਆਂ ਵਿਦਿਆਰਥਣਾਂ ਨੇ ਫੁੱਟਬਾਲ ਜ਼ੋਨ ਟੂਰਨਾਮੈਂਟ ’ਚ ਪਹਿਲਾ ਸਥਾਨ ਹਾਸਿਲ ਕੀਤਾ
Ad Position 24
No active advertisement