10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ’ਚ ਆਈਡੀਆ-ਐਕਸਪੋ 2026 ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 25-07-2026
ਮੁੱਲਾਂਪੁਰ-ਦਾਖਾ, 24 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ‘ਆਈਡੀਆ ਐਕਸਪੋ 2026’ ਪ੍ਰਦਰਸ਼ਨੀ ਕਰਵਾਈ ਗਈ। ਇਸ ਮੌਕੇ ਉਚੇਚਾ ਪਹੁੰਚੇ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਗਣਿਤ, ਸਾਇੰਸ, ਸਮਾਜਿਕ ਵਿਗਿਆਨ, ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਆਰਟ ਤੇ ਕਰਾਫਟ ਨਾਲ ਸਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਨੂੰ ਨੇੜਿਓਂ ਤੱਕਿਆ। ਡਾ: ਬਖਸ਼ੀ ਨੇ ਦੱਸਿਆ ਕਿ ਅੱਜ ਦੀ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਰਚਨਾਤਮਕ ਕਾਰਜ ਕੁਸ਼ਲਤਾਵਾਂ ਵਿੱਚ ਵਾਧਾ ਕਰਨਾ ਹੈ। ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਸੁਖਦੇਵ ਰਾਜ ਗੋਇਲ ਵਲੋਂ ਵਿਦਿਆਰਥੀਆਂ ਦੁਆਰਾ ਰੁਚੀ ਦੀ ਸ਼ਲਾਘਾ ਕੀਤੀ। ‘ਆਈਡੀਆ ਐਕਸਪੋ 2026’ ਪ੍ਰਦਰਸ਼ਨੀ ਸਮੇਂ ਵਿਦਿਆਰਥੀਆਂ ਦੁਆਰਾ ਭੁਚਾਲ, ਸੂਰਜ ਮੰਡਲ, ਮਾਰੂਥਲ, ਸੋਲਰ ਊਰਜਾ, ਰੌਸ਼ਨੀ ਦਾ ਪਰਛਾਵਾਂ, ਹੱਥ ਕਲਾ, ਹੋਰ ਪ੍ਰੈਕਟੀਕਲਾਂ ਨੂੰ ਬੜੇ ਸੁਚੱਜੇ ਢੰਗ ਨਾਲ ਪ੍ਰੋਜੈਕਟ ਤਿਆਰ ਕਰਕੇ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਤਿਆਰ ਪ੍ਰੋਜੈਕਟ ਜਿਥੇ ਉਨ੍ਹਾਂ ਅੰਦਰ ਤੀਖਣ ਬੁੱਧੀ ਦਾ ਪ੍ਰਗਟਾਵਾ ਕਰ ਰਹੇ ਸਨ, ਉੱਥੇ ਹੋਰਨਾਂ ਵਿਦਿਆਰਥੀਆਂ ਲਈ ਵੀ ਇਹ ਪ੍ਰੋਜੈਕਟ ਪ੍ਰੇਰਨਾ ਸਰੋਤ ਰਹੇ। ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਨੇ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਂਦੇ ਰਹਿਣਾ ਚਾਹੀਦਾ, ਅਜਿਹਾ ਹੋਣ ਨਾਲ ਹਰ ਵਿਦਿਆਰਥੀ ਦੀ ਕਾਰਜ ਕੁਸ਼ਲਤਾ ਅਤੇ ਸਵੈ-ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ। ਵੱਖੋ-ਵੱਖ ਪ੍ਰੋਜੈਕਟ ਤਿਆਰ ਕਰਨ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਅੰਦਰ ਪ੍ਰੋਗਰਾਮ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਰੇਨੇਸਾਂਸ ਕਾਨਵੈਂਟ ਸਕੂਲ ਚੌਂਕੀਮਾਨ ਵਿਖੇ ਆਯੋਜਿਤ ਐੱਮ.ਯੂ.ਐੱਨ. ਮੁਕਾਬਲੇ ਵਿੱਚ ਤੇਜਸ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰ... ਅਗਲੀ ਖ਼ਬਰ ਕੇਂਦਰ ਸਰਕਾਰ ਨੀਟ ਪੇਪਰ ਲੀਕ ਮਾਮਲੇ ਵਿੱਚ ਸੰਵੇਦਨਸ਼ੀਲ ਰਵੱਈਆ ਅਪਣਾਵੇ-ਜਥੇਦਾਰ ਤਲਵੰਡੀ
Ad Position 24