03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜ਼ਿਲ੍ਹਾ ਖੰਨਾ ਦਾ ਲਾਇਆ ਨਵਾਂ ਪ੍ਰਧਾਨ ਸਾਨੂੰ ਮਨਜ਼ੂਰ ਨਹੀਂ -ਪ੍ਰਿੰਸੀਪਲ ਜਤਿੰਦਰ

ਦੋਰਾਹਾ, 2 ਅਗਸਤ (ਮਨਜੀਤ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਪੁਲਿਸ ਜ਼ਿਲ੍ਹਾ ਖੰਨਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੁਲਿਸ ਜ਼ਿਲਾ ਖੰਨਾ ਦਾ ਨਵਾਂ ਪ੍ਰਧਾਨ ਲਗਾਇਆ ਗਿਆ ਅਤੇ ਪੁਰਾਣੇ ਆਗੂਆਂ ਦੇ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਕਿਸੇ ਦੀ ਰਾਇ ਤੱਕ ਨਹੀਂ ਲਈ ਗਈ ਜਿਸ ਕਰਕੇ ਨਵਾਂ ਪ੍ਰਧਾਨ ਸਾਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਨਵਾਂ ਲਾਇਆ ਪ੍ਰਧਾਨ ਇੱਕ ਵਾਰ ਜ਼ਿਲ੍ਹੇ ਦਾ ਸਕੱਤਰ ਰਿਹਾ ਅਤੇ ਇੱਕ ਵਾਰ ਮੰਡਲ ਪ੍ਰਧਾਨ ਰਿਹਾ ਜਦਕਿ ਇਸ ਤੋਂ ਜਿਆਦਾ ਪੁਰਾਣੇ ਕੰਮ ਕਰਨ ਵਾਲੇ ਵਰਕਰ ਪਾਰਟੀ ਵਿੱਚ ਹਨ, ਜਿਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-08-2026
ਦੋਰਾਹਾ, 2 ਅਗਸਤ (ਮਨਜੀਤ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਪੁਲਿਸ ਜ਼ਿਲ੍ਹਾ ਖੰਨਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੁਲਿਸ ਜ਼ਿਲਾ ਖੰਨਾ ਦਾ ਨਵਾਂ ਪ੍ਰਧਾਨ ਲਗਾਇਆ ਗਿਆ ਅਤੇ ਪੁਰਾਣੇ ਆਗੂਆਂ ਦੇ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਕਿਸੇ ਦੀ ਰਾਇ ਤੱਕ ਨਹੀਂ ਲਈ ਗਈ ਜਿਸ ਕਰਕੇ ਨਵਾਂ ਪ੍ਰਧਾਨ ਸਾਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਨਵਾਂ ਲਾਇਆ ਪ੍ਰਧਾਨ ਇੱਕ ਵਾਰ ਜ਼ਿਲ੍ਹੇ ਦਾ ਸਕੱਤਰ ਰਿਹਾ ਅਤੇ ਇੱਕ ਵਾਰ ਮੰਡਲ ਪ੍ਰਧਾਨ ਰਿਹਾ ਜਦਕਿ ਇਸ ਤੋਂ ਜਿਆਦਾ ਪੁਰਾਣੇ ਕੰਮ ਕਰਨ ਵਾਲੇ ਵਰਕਰ ਪਾਰਟੀ ਵਿੱਚ ਹਨ, ਜਿਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਵੀ ਆਪਣੇ ਪੁਰਾਣੇ ਆਗੂਆਂ ਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਕੇ ਦੂਸਰੀਆਂ ਪਾਰਟੀਆਂ ਵਿੱਚੋ ਆਏ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਜਿਸ ਨਾਲ ਪੁਰਾਣੇ ਪਾਰਟੀ ਵਿੱਚ ਕੰਮ ਕਰਨ ਵਾਲੇ ਆਗੂਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਅੱਜ ਬਿਨਾਂ ਤਜਰਬੇਕਾਰ ਵਿਅਕਤੀ ਨੂੰ ਜ਼ਿਲਾ ਪ੍ਰਧਾਨ ਲਾਇਆ ਗਿਆ ਜਿਸ ਨਾਲ ਜਿੱਥੇ ਪਾਰਟੀ ਨੂੰ ਨੁਕਸਾਨ ਹੋਵੇਗਾ। ਉਥੇ ਪੁਰਾਣੇ ਆਗੂਆਂ ਤੇ ਵਰਕਰਾਂ ਨੂੰ ਵੀ ਕੰਮ ਕਰਨਾ ਔਖਾ ਹੋਵੇਗਾ। ਉਹਨਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਨੂੰ ਬਦਲਿਆ ਜਾਵੇ ਅਤੇ ਸਮੂਹ ਆਗੂਆਂ ਤੇ ਵਰਕਰਾਂ ਦੀ ਰਾਇ ਅਨੁਸਾਰ ਹੀ ਨਵਾਂ ਜਿਲ੍ਹਾ ਪ੍ਰਧਾਨ ਲਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜੋਨ ਖੇਡਾਂ ਵਿੱਚ ਮਿਡਲ ਸਕੂਲ ਚੋਮੋਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦਾ ਜਥਾ ਸ੍ਰੀ ਖੁਰਾਲਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ...
Ad Position 24
No active advertisement