ਵਿਕਟੋਰੀਆ ਸਕੂਲ ਦੇ ਖਿਡਾਰੀਆਂ ਵਲੋਂ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ
ਡੇਹਲੋਂ, 2 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਵਿਦਿਆਰਥੀਆਂ ਨੇ ਕਿਲ੍ਹਾ ਰਾਏਪੁਰ ਜ਼ੋਨਲ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਸੋਨੇ ਦੇ ਤਗਮੇ ਅਤੇ 4 ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ੋਨਲ ਕਰਾਟੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਦਿਆਂ ਸਕੂਲ ਦੇ ਖਿਡਾਰੀਆਂ ਨੇ ਹੁਨਰ, ਅਨੁਸ਼ਾਸਨ ਅਤੇ ਆਤਮਵਿਸ਼ਵਾਸ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਡੇਹਲੋਂ, 2 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਵਿਦਿਆਰਥੀਆਂ ਨੇ ਕਿਲ੍ਹਾ ਰਾਏਪੁਰ ਜ਼ੋਨਲ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਸੋਨੇ ਦੇ ਤਗਮੇ ਅਤੇ 4 ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ੋਨਲ ਕਰਾਟੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਦਿਆਂ ਸਕੂਲ ਦੇ ਖਿਡਾਰੀਆਂ ਨੇ ਹੁਨਰ, ਅਨੁਸ਼ਾਸਨ ਅਤੇ ਆਤਮਵਿਸ਼ਵਾਸ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿਚ ਹਰਮਨਜੀਤ ਕੌਰ 8ਵੀਂ, ਕੋਮਲਪ੍ਰੀਤ ਕੌਰ 7ਵੀਂ ਅਤੇ ਜਸਲੀਨ ਕੌਰ 7ਵੀਂ ਨੇ ਸੋਨੇ ਦੇ ਤਗਮੇ ਹਾਸਲ ਕੀਤੇ। ਜਦਕਿ ਸੋਨਾਕਸ਼ੀ 8ਵੀਂ ਅਤੇ ਰਮਨਜੋਤ ਕੌਰ 6ਵੀਂ ਨੇ ਚਾਂਦੀ ਦੇ ਤਗਮੇ ਜਿੱਤੇ। ਅੰਡਰ-17 ਲੜਕੀਆਂ ਵਿਚ ਮਿਹਰਪ੍ਰੀਤ ਕੌਰ, ਅਮਨੀਤ ਕੌਰ, ਰਹਿਰਾਸ ਜੋਤ ਕੌਰ 8ਵੀਂ, ਜਸਨੂਰ ਕੌਰ ਅਤੇ ਨੈਨਾ ਸ਼ਰਮਾ 9ਵੀਂ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ ਗੁਰਨੂਰ ਕੌਰ ਅਤੇ ਗੈਵਨਪ੍ਰੀਤ ਕੌਰ 9ਵੀਂ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। ਅੰਡਰ-19 ਲੜਕੀਆਂ ਵਿਚ ਗੁਰਸਿਮਰਨਪ੍ਰੀਤ ਕੌਰ 10ਵੀਂ, ਕਿਮਰਨਜੀਤ ਕੌਰ ਅਤੇ ਸੁਖਪ੍ਰੀਤ ਕੌਰ 12ਵੀਂ ਨੇ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਅੰਡਰ-14 ਸਾਲ ਲੜਕਿਆਂ ਦੇ ਵਰਗ ਵਿਚ ਤੇਜਸਵ ਕੁਮਾਰ, ਭੁਵਨ ਕੁਮਾਰ, ਹਰਮਨਦੀਪ ਸਿੰਘ ਅਤੇ ਸ਼ਾਹਬਾਜ਼ ਸਿੰਘ 6ਵੀਂ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਲੜਕੇ ਵਿਚ ਕੇਸ਼ਵ ਪੁਰੀ 1 1 ਵੀਂ ਨੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦੀ ਸਫਲਤਾ ਵਿਚ ਇੱਕ ਹੋਰ ਸੁਨਹਿਰੀ ਪੰਨਾ ਜੋੜਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ ਅਤੇ ਐੱਮ. ਡੀ. ਸਪਨਾ ਢੰਡ ਨੇ ਸਮੂਹ ਜੇਤੂ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਅਣਥੱਕ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਵਿਕਟੋਰੀਆ ਪਬਲਿਕ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਉਨ੍ਹਾਂ ਨੂੰ ਹਰ ਸੰਭਵ ਸਹੂਲਤ ਅਤੇ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਦਾ ਰਹੇਗਾ। ਪ੍ਰਿੰਸੀਪਲ ਬਿਪਨ ਸੇਠੀ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਸਮੂਹ ਖਿਡਾਰੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿੱਤ ਦਾ ਸਿਹਰਾ ਸਕੂਲ ਦੇ ਕੋਚਾਂ ਵਲੋਂ ਕਰਵਾਈ ਮਿਹਨਤ ਨੂੰ ਜਾਂਦਾ ਹੈ।