ਗੁ: ਮੰਜੀ ਸਾਹਿਬ ਕੋਟਾਂ ਵਿਖੇ ਅਕਾਲੀ ਦਲ ਦੀ ਚਾਰਾਂ ਹਲਕਿਆਂ ਦੀ ਮੀਟਿੰਗ ਅੱਜ
ਬੀਜਾ, 2 ਅਗਸਤ (ਜੰਟੀ ਮਾਨ)-ਗੋਆ ਦੇ ਮਹਾਨ ਸ਼ਹੀਦ ਮਾ: ਕਰਨੈਲ ਸਿੰਘ ਈਸੜੂ ਦੀ ਯਾਦ ਨੂੰ ਸਮਰਪਿਤ 15 ਅਗਸਤ ਨੂੰ ਪਿੰਡ ਈਸੜੂ ਵਿਖੇ ਕਰਵਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਂਝੇ ਤੌਰ ’ਤੇ ਕਾਨਫਰੰਸ ਸਬੰਧੀ ਚਾਰ ਹਲਕਿਆਂ ਖੰਨਾ, ਸਮਰਾਲਾ, ਪਾਇਲ ਤੇ ਸਾਹਨੇਵਾਲ ਦੇ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸਵੇਰੇ 10 ਵਜੇ 3 ਅਗਸਤ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਦੇ ਕਮੇਟੀ ਹਾਲ ਵਿਚ ਕੀਤਾ ਜਾਵੇਗਾ। ਇਸ ਮੀਟਿੰਗ ਸਬੰਧੀ ਜਾਣਕਾਰੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨਵਤੇਜ ਸਿੰਘ ਖੱਟੜਾ ਤੇ ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆਂ ਨੇ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਦੱਸਿਆ ਕਿ ਇਸ ਵਾਰ 15 ਅਗਸਤ ਦੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਅਕਾਲੀ ਦਲ ਦੇ ਚਾਰਾਂ ਹਲਕਿਆਂ ਦੇ ਪ੍ਰਮੁੱਖ ਆਗੂ ਸਾਰੇ ਸਰਕਲ ਪ੍ਰਧਾਨਾਂ, ਨੌਜਵਾਨ ਵਰਗ ਤੇ ਅਕਾਲੀ ਦਲ ਦੇ ਸਮੁੱਚੇ ਵਰਕਰ ਅਤੇ ਸਾਰੇ ਅਹੁਦੇਦਾਰਾਂ ਆਦਿ ਸਮੇਤ ਹੋਣਗੇ ਸ਼ਾਮਲ।
ਅਜੀਤ ਡੈਸਕ
03-08-2026