03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐੱਸ. ਸੀ. ਬੀ. ਸੀ ਅਧਿਆਪਕ ਯੂਨੀਅਨ ਪੰਜਾਬ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਉੱਤਰੀ

ਮਲੌਦ, 2 ਅਗਸਤ (ਸਹਾਰਨ ਮਾਜਰਾ)-ਐੱਸ. ਸੀ.

Ad Position 21
No active advertisement
ਸੂਬਾ ਸਕੱਤਰ ਜਨਰਲ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ। 03-08-2026
ਮਲੌਦ, 2 ਅਗਸਤ (ਸਹਾਰਨ ਮਾਜਰਾ)-ਐੱਸ. ਸੀ. ਬੀ. ਸੀ ਅਧਿਆਪਕ ਜੂਨੀਅਨ ਪੰਜਾਬ ਆਪਣੀਆਂ ਮੰਗਾਂ ਸਬੰਧੀ ਹੜਤਾਲ ’ਤੇ ਬੈਠੇ ਸੂਬੇ ਭਰ ਦੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਉੱਤਰੀ ਅਤੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਆਵਾਜ਼ ਉਠਾਈ। ਜੱਥੇਬੰਦੀ ਦੇ ਸਕੱਤਰ ਜਨਰਲ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਲੈਕ. ਬਲਵਿੰਦਰ ਸਿੰਘ ਲਤਾਲਾ ਨੇ ਸਫ਼ਾਈ ਕਰਮੀਆਂ ਦੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਉਂਸਪਲ ਕਮੇਟੀ ਦੇ ਸਫਾਈ ਕਰਮੀਆਂ ਤੇ ਸਮੂਹ ਮੁਲਾਜਮਾਂ ਨੂੰ ਪੂਰੇ ਸਕੇਲਾਂ ਤੇ ਰੈਗੂਲਰ ਕਰਦਿਆਂ ਇਹਨਾਂ ਦੀਆਂ ਹੱਕੀ ਮੰਗਾਂ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਹ ਕਰਮਚਾਰੀ ਆਪਣੀਆਂ ਮੰਗਾਂ ਦੀ ਪੂਰਤੀ ਹਿੱਤ ਪਿਛਲੇ ਕਈ ਦਿਨਾਂ ਤੋਂ ਕੰਮ ਛੱਡ ਹੜਤਾਲ ’ਤੇ ਬੈਠੇ ਹਨ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਆਪ ਸਰਕਾਰ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਬਲਵਿੰਦਰ ਲਤਾਲਾ ਨੇ ਰੋਹ ਭਰੇ ਅੰਦਾਜ਼ ਵਿੱਚ ਕਿਹਾ ਕਿ ਇਹ ਸਾਡਾ ਉਹ ਭਾਈਚਾਰਾ ਹੈ ਜਿਸ ਦੇ ਸਿਰ ਤੇ ਸਮਾਜ ਸੇਵਾ ਦਾ ਬਹੁਤ ਵੱਡਾ ਕਾਰਜ ਰਹਿੰਦਾ ਹੈ। ਸਾਡੀ ਸਮੂਹ ਜਨ ਦੀ ਨਰੋਈ ਸਿਹਤ ਲਈ ਸਾਡੇ ਇਨ੍ਹਾਂ ਸਾਥੀਆਂ ਦਾ ਅਹਿਮ ਰੋਲ ਹੈ। ਪ੍ਰੰਤੂ ਐਨੇ ਮਹੱਤਵਪੂਰਨ ਕਰਮੀਆਂ ਦੀ ਤਨਖਾਹ ਤਾਂ ਸਭ ਤੋਂ ਵੱਧ ਹੋਣੀਂ ਚਾਹੀਦੀ ਹੈ। ਕਿਉਂਕਿ ਇਹ ਸਾਡੇ ਉਹ ਸਾਥੀ ਹਨ ਜੋ ਆਪਣੀ ਜਿੰਦਗੀ ਦੇ ਰਿਸਕ ਤੇ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਰੱਖਦੇ ਹਨ । ਉਨ੍ਹਾਂ ਕਿਹਾ ਕਿ ਨਾਮੋਸ਼ੀ ਇਸ ਗੱਲ ਦੀ ਵੀ ਹੈ ਕਿ ਕੰਮ ਕਾਜ ਦੌਰਾਨ ਇਨ੍ਹਾਂ ਦੀ ਸਿਹਤ ਸੁਰੱਖਿਆ ਲਈ ਨਿਰਧਾਰਿਤ ਕੀਤੇ ਨਿਯਮ ਫਾਈਲਾਂ ਵਿੱਚ ਹੀ ਦੱਬੇ ਰਹਿ ਜਾਂਦੇ ਹਨ। ਨਤੀਜਾ ਸਾਡੇ ਇਹ ਸਾਥੀ ਆਏ ਦਿਨ ਭਿਆਨਕ ਤੋਂ ਭਿਆਨਕ ਰੋਗ ਆਪਣੇ ਸਰੀਰਾਂ ਤੇ ਹੰਢਾ ਰਹੇ ਹੁੰਦੇ ਹਨ। ਫਿਰ ਵੀ ਆਪਣਾ ਕੰਮ ਕਾਜ ਕਰਦੇ ਰਹਿੰਦੇ ਹਨ। ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਲਤਾਲਾ, ਪਰਮਜੀਤ ਸਿੰਘ, ਦਰਸ਼ਨ ਸਿੰਘ ਡਾਂਗੋਂ, ਕਰਮਜੀਤ ਸਿੰਘ ਤੇ ਗੁਰਮੀਤ ਸਿੰਘ ਅਕਾਲਗੜ੍ਹ ਨੇ ਮਿਉਂਸਪਲ ਕਰਮੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਇਨ੍ਹਾਂ ਦੀ ਸਿਹਤ ਬੀਮਾਂ ਯੋਜਨਾ 20 ਲੱਖ ਰੁਪਏ ਸਾਲਾਨਾ ਦੇਣ ਦੀ ਮੰਗ ਕਰਦਿਆਂ ਸਮੁੱਚੀਆਂ ਹੋਰ ਸਾਰੀਆਂ ਮੰਗਾਂ ਮੰਨਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਬਿਆਸ ਲਾਲ, ਭੁਪਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਜੈਪਾਲ ਸਿੰਘ ਮੰਡੀ ਅਹਿਮਦਗੜ੍ਹ, ਰਣਜੀਤ ਸਿੰਘ ਹਠੂਰ, ਮਨੋਹਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ, ਬਲਦੇਵ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਬੜੂੰਦੀ, ਸਤਨਾਮ ਸਿੰਘ, ਹਰਬੰਸ ਸਿੰਘ ਜੰਡੀ, ਜਗਜੀਤ ਸਿੰਘ ਝਾਂਡੇ ਸਾਰੇ ਬਲਾਕ ਪ੍ਰਧਾਨਾਂ ਨੇ ਵੀ ਸਫਾਈ ਕਰਮੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਪੁਰਾਣੀ ਪੈਨਸ਼ਨ ਦੀ ਬਹਾਲੀ, 1000 ਰੁਪਏ ਸਪੈਸ਼ਲ ਪ੍ਰਤੀ ਮਹੀਨਾ ਤਨਖਾਹ ਦੇਣ ਬਾਰੇ ਕਿਹਾ। ਸਮੂਹ ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਉਂਣ ਤੋਂ ਪਹਿਲਾਂ ਆਮ ਲੋਕਾਂ ਨਾਲ ਬਦਲਾਅ ਦੇ ਨਾਮ ’ਤੇ ਕੀਤੇ ਲੁਭਾਉਂਣੇ ਵਾਅਦੇ ਯਾਦ ਕਰਨ ਲਈ ਕਿਹਾ। ਜਥੇਬੰਦੀ ਨੇ ਆਪ ਸਰਕਾਰ ਕੋਲੋਂ ਇਨ੍ਹਾਂ ਸਾਥੀਆਂ ਦੀਆਂ ਹੱਕੀ ਮੰਗਾਂ ਮੰਨਣ ਲਈ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਣੀਆ ਵਿਖੇ ਐਮ. ਪੀ. ਫੰਡ ਵਿਚੋਂ ਲੱਗੀਆਂ ਸੋਲਰ ਲਾਈਟਾਂ ਦਾ ਸਾਬਕਾ ਵਿਧਾਇਕ ਵੈਦ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਪਿੰਡ ਪੋਹੀੜ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਵਿਸ਼ਾਲ ਇਕੱਤਰਤਾ ਪੰਜਾਬ , ਪੰਜਾਬੀ ਅਤੇ ਪੰਜਾਬੀਅ...
Ad Position 24
No active advertisement