ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸਕੂਲ ਕਮਾਲਪੁਰਾ ਵਿਖੇ 10ਵੀਂ ਤੋਂ 12ਵੀਂ ਜਮਾਤ ਤੱਕ ਦਾਖ਼ਲੇ 8 ਤੱਕ
ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਲੜਕੀਆਂ ਨੂੰ ਮਿਆਰੀ ਸਿੱਖਿਆ ਗ੍ਰਹਿਣ ਕਰਵਾਉਣ ’ਚ ਚੰਗਾ ਨਾਮਣਾ ਖੱਟਣ ਵਾਲੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਚੱਲ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਦਸਵੀਂ ਤੋਂ ਬਾਰ੍ਹਵੀਂ (ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ) ਕਲਾਸ ਤੱਕ ਦੇ ਦਾਖ਼ਲੇ ਚੱਲ ਰਹੇ ਹਨ।
ਪ
ਪਿ੍ੰਸੀਪਲ ਸ੍ਰੀਮਤੀ ਸਰਬਜੀਤ ਕੌਰ ਜਾਣਕਾਰੀ ਦਿੰਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਲਿੱਤਰ
03-08-2026
ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਲੜਕੀਆਂ ਨੂੰ ਮਿਆਰੀ ਸਿੱਖਿਆ ਗ੍ਰਹਿਣ ਕਰਵਾਉਣ ’ਚ ਚੰਗਾ ਨਾਮਣਾ ਖੱਟਣ ਵਾਲੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਚੱਲ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਦਸਵੀਂ ਤੋਂ ਬਾਰ੍ਹਵੀਂ (ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ) ਕਲਾਸ ਤੱਕ ਦੇ ਦਾਖ਼ਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਇਲਾਕੇ ਦਾ ਇਕੋ-ਇਕ ਲੜਕੀਆਂ ਦਾ ਸਕੂਲ ਹੈ, ਜਿੱਥੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਸ਼ਾਨਦਾਰ ਇਮਾਰਤ, ਵਧੀਆ ਸਕੂਲ ਬੱਸਾਂ, ਹਰਾ-ਭਰਾ ਖੇਡ ਗਰਾਊਂਡ, ਨਿਪੁੰਨ ਤੇ ਮਿਹਨਤੀ ਸਟਾਫ਼, ਅਨੇਕਾਂ ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਉਣਾ ਆਦਿ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬੋਰਡ ਕਲਾਸਾਂ ਦੇ ਨਤੀਜੇ ਹਰ ਸਾਲ 100 ਫ਼ੀਸਦੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲਿਆਂ ਲਈ ਆਖ਼ਰੀ ਮਿਤੀ 8 ਅਗਸਤ 2026 ਹੈ, ਇਸ ਤੋਂ ਪਹਿਲਾਂ-ਪਹਿਲਾਂ ਸਕੂਲ ਨਾਲ ਸੰਪਰਕ ਕਰਕੇ ਦਾਖ਼ਲੇ ਕਰਵਾਏ ਜਾਣ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਸਾਡੇ ਸਕੂਲ ਨਾਲ ਸੰਪਰਕ ਕੀਤਾ ਜਾਵੇ।