02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਲਾਠੀਚਾਰਜ ਕਰਕੇ ਹੱਕ ਮੰਗਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ- ਚੱਕ

ਹੰਬੜਾਂ, 2 ਅਗਸਤ (ਮੇਜਰ ਹੰਬੜਾਂ)- ਸੂਬੇ ਅੰਦਰ ਰਹੀਆਂ ਪਿਛਲੀਆਂ ਸਰਕਾਰਾਂ ਸਮੇਂ ਹੁੰਦੇ ਲਾਠੀਚਾਰਜ ਨੂੰ ਗਲਤ ਦੱਸਣ ਵਾਲੇ ਅਤੇ ਖੁਦ ਸੱਤਾ ’ਚ ਆਉਣ ’ਤੇ ਧਰਨੇ ਅਤੇ ਲਾਠੀਚਾਰਜ ਤੋਂ ਨਿਜਾਤ ਦਬਾਉਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਆਪਣੀ ਸਰਕਾਰ ’ਚ ਹੀ ਹੱਕੀ ਮੰਗਾਂ ਮੰਗਣ ਵਾਲਿਆਂ ’ਤੇ ਲਾਠੀਚਾਰਜ ਕਰਵਾ ਰਹੇ ਹਨ, ਜੋ ਕਿ ਸਰਕਾਰ ਦਾ ਨਿੰਦਣਯੋਗ ਵਤੀਰਾ ਹੈ, ਜਿਸ ਨੂੰ ਲੋਕ ਸਹਿਣ ਨਹੀਂ ਕਰਨਗੇ। ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ ਨੇ ਕਰਦਿਆਂ ਕਿਹਾ ਕਿ ਲਾਠੀਚਾਰਜ ਕਰਕੇ ਹੱਕ ਮੰਗਣ ਵਾਲਿਆਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ।

Ad Position 21
No active advertisement
ਸਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ 03-08-2026
ਹੰਬੜਾਂ, 2 ਅਗਸਤ (ਮੇਜਰ ਹੰਬੜਾਂ)- ਸੂਬੇ ਅੰਦਰ ਰਹੀਆਂ ਪਿਛਲੀਆਂ ਸਰਕਾਰਾਂ ਸਮੇਂ ਹੁੰਦੇ ਲਾਠੀਚਾਰਜ ਨੂੰ ਗਲਤ ਦੱਸਣ ਵਾਲੇ ਅਤੇ ਖੁਦ ਸੱਤਾ ’ਚ ਆਉਣ ’ਤੇ ਧਰਨੇ ਅਤੇ ਲਾਠੀਚਾਰਜ ਤੋਂ ਨਿਜਾਤ ਦਬਾਉਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਆਪਣੀ ਸਰਕਾਰ ’ਚ ਹੀ ਹੱਕੀ ਮੰਗਾਂ ਮੰਗਣ ਵਾਲਿਆਂ ’ਤੇ ਲਾਠੀਚਾਰਜ ਕਰਵਾ ਰਹੇ ਹਨ, ਜੋ ਕਿ ਸਰਕਾਰ ਦਾ ਨਿੰਦਣਯੋਗ ਵਤੀਰਾ ਹੈ, ਜਿਸ ਨੂੰ ਲੋਕ ਸਹਿਣ ਨਹੀਂ ਕਰਨਗੇ। ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ ਨੇ ਕਰਦਿਆਂ ਕਿਹਾ ਕਿ ਲਾਠੀਚਾਰਜ ਕਰਕੇ ਹੱਕ ਮੰਗਣ ਵਾਲਿਆਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ। ਸ. ਚੱਕ ਨੇ ‘ਆਪ’ ਸਰਕਾਰ ਵਲੋਂ ਸ਼ਾਂਤਮਈ ਧਰਨਾਂ ਦੇ ਰਹੇ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਵਾਏ ਜਾਣ ਦੇ ਨਾਲ ਕੇਂਦਰ ਸਰਕਾਰ ਵਲੋਂ ਵਿਦਿਆਰਥੀਆਂ ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਤੇ ਕਿਹਾ ਕਿ ਅਜਿਹੀਆਂ ਸਰਕਾ੍ਰਾਂ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਤੇ ਲੋਕ ਬਹੁਤ ਜਲਦ ਲੋਕ ਵਿਰੋਧੀ ਸਰਕਾਰਾਂ ਨੂੰ ਬਾਹਰ ਦਾ ਰਸਤਾ ਦਿਖਉਣਗੇ। ਸ. ਚੱਕ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਜਿੱਥੇ ਅਸਫ਼ਲ ਰਹੀ, ਉੱਥੇ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ’ਚ ਵੀ ਅਸਮਰੱਥ ਰਹੀ ਤੇ ਸੂਬੇ ਦੇ ਵਿਕਾਸ ਕਾਰਜਾਂ ’ਚ ਪੱਛੜ ਚੁੱਕੀ ਹੀ, ਜਿਸ ਲਈ ‘ਆਪ’ ਸਰਕਾਰ ਸੂਬੇ ਅੰਦਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ ਤੇ ਲੋਕਾਂ ਦਾ ਹੁਣ ਇਸ ਸਰਕਾਰ ਤੋਂ ਵੀ ਭਰੋਸਾ ਪੂਰੀ ਤਰ੍ਹਾਂ ਨਾਲ ਉੱਠ ਚੁੱਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਜ਼ਿਲ੍ਹਾ ਲੁਧਿਆਣਾ ਦੇ ਨੈਸ਼ਨਲ ਕੌਂਸਲ ਦੇ ਨਵ-ਨਿਯੁਕਤ ਕਨਵੀਨਰ ਬਲਜਿੰਦਰ ਸਿੰਘ ਚੌਂਦਾ ਦਾ ਰਾਏਕੋਟ ਵਿਖੇ ਵਿਸ਼ੇਸ਼ ਸਨਮਾ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 4 ਬੈਡਮਿੰਟਨ ਟੀਮਾਂ ਵਲੋਂ ਜ਼ੋਨ ਪੱਧਰ ’ਤੇ ਸ਼ਾਨਦਾਰ ਜਿੱਤਾਂ ਦਰਜ ਜ਼ੋਨ ਟੂਰਨਾਮੈਂਟ...
Ad Position 24
No active advertisement