02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੌਸ਼ ਕਾਲੋਨੀ ਸਾਹਮਣੇ ਕਈ ਸਾਲਾਂ ਤੋਂ ਹੋ ਰਹੀ ਸੀਵਰੇਜ਼ ਲੀਕੇਜ਼ ਨਗਰ ਕੌਂਸਲ ਦੇ ਮੱਥੇ ’ਤੇ ਵੱਡਾ ਕਲੰਕ

ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਸ਼ਹਿਰ ਦੀ ਪੌਸ਼ ਕਾਲੋਨੀ ‘ਗ੍ਰੀਨ ਸਿਟੀ’ ਦੇ ਸਾਹਮਣੇ ਲੁਧਿਆਣਾ-ਬਠਿੰਡਾ ਜੀ. ਟੀ.

Ad Position 21
No active advertisement
ਅਜੀਤ ਡੈਸਕ 03-08-2026
ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਸ਼ਹਿਰ ਦੀ ਪੌਸ਼ ਕਾਲੋਨੀ ‘ਗ੍ਰੀਨ ਸਿਟੀ’ ਦੇ ਸਾਹਮਣੇ ਲੁਧਿਆਣਾ-ਬਠਿੰਡਾ ਜੀ.ਟੀ. ਰੋਡ ’ਤੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ਼ ਦੀ ਲੀਕੇਜ ਕਾਰਨ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸੜਕ ਕਿਨਾਰੇ ਗੰਦੇ ਪਾਣੀ ਦੇ ਵੱਡੇ ਛੱਪੜ ਹਰ ਸਮੇਂ ਲੱਗੇ ਰਹਿੰਦੇ ਹਨ, ਜਿਸ ਕਾਰਨ ਆਸ-ਪਾਸ ਰਹਿੰਦੇ ਲੋਕਾਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ਼ ਦੀ ਲੀਕੇਜ਼ ਨੂੰ ਲੈ ਕੇ ਨਗਰ ਕੌਂਸਲ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਹਾ ਹੈ।ਇਸ ਮੌਕੇ ਨੰਬਰਦਾਰ ਪ੍ਰੀਤਮ ਸਿੰਘ ਰਟੌਲ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆਂ ਦੱਸਿਆ ਕਿ ਸੀਵਰੇਜ਼ ਲੀਕੇਜ਼ ਦੀ ਮੁੱਖ ਜੜ੍ਹ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਰਾਏਕੋਟ ਸ਼ਹਿਰ ਵਿਚ ਪਾਇਆ ਗਿਆ ਸੀਵਰੇਜ ਸਿਸਟਮ ਹੈ। ਉਸ ਸਮੇਂ ਸ਼ਹਿਰ ਦੇ ਵਿਕਾਸ ਦੇ ਨਾਂ ’ਤੇ ਪਾਏ ਗਏ ਸੀਵਰੇਜ ਪਾਈਪਾਂ ਦਾ ਆਕਾਰ ਬੇਹੱਦ ਛੋਟਾ ਸੀ। ਇਸ ਤੋਂ ਇਲਾਵਾ ਆਬਾਦੀ ਅਤੇ ਵਰਤੋਂ ਦੇ ਹਿਸਾਬ ਨਾਲ ਬਹੁਤ ਹੀ ਛੋਟੇ ਆਕਾਰ ਦੇ ਪਾਈਪ ਵਿਛਾਏ ਗਏ ਸਨ, ਜਦਕਿ ਇਹ ਛੋਟੇ ਆਕਾਰੀ ਪਾਈਪ ਪਾਣੀ ਦੀ ਨਿਕਾਸੀ ਨੂੰ ਝੱਲਣ ਵਿਚ ਅਸਮਰੱਥ ਰਹੇ ਹਨ, ਜਿਸ ਕਾਰਨ ਅੱਜ ਬਰਨਾਲਾ ਰੋਡ ’ਤੇ ਥਾਂ-ਥਾਂ ਤੋਂ ਸੀਵਰੇਜ ਓਵਰਫਲੋਅ ਹੋ ਕੇ ਲੀਕ ਹੋ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੀਵਰੇਜ਼ ਲੀਕੇਜ਼ ਦਾ ਗੰਦਾ ਪਾਣੀ ਸੜਕ ’ਤੇ ਜਮ੍ਹਾਂ ਹੋਣ ਕਾਰਨ ਇਲਾਕੇ ’ਚ ਬਦਬੂ ਫੈਲੀ ਹੋਈ ਹੈ, ਉੱਥੇ ਹੀ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਇਸਦੇ ਨਾਲ ਹੀ ਸੜਕ ’ਤੇ ਪਾਣੀ ਦੇ ਛੱਪੜ ਲੱਗਣ ਕਾਰਨ ਛੋਟੇ ਵਾਹਨ ਚਾਲਕਾਂ ਨੂੰ ਲੰਘਣ ਵਿਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਵੀ ਸੀਵਰੇਜ਼ ਲੀਕੇਜ਼ ਕਾਰਨ ਠੱਪ ਹੋ ਕੇ ਰਹਿ ਗਿਆ ਹੈ, ਕਿਉਂਕਿ ਗ੍ਰਾਹਕ ਬਦਬੂ ਅਤੇ ਗੰਦਗੀ ਕਾਰਨ ਉਨ੍ਹਾਂ ਕੋਲ ਆਉਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਆਖਿਆ ਕਿ ਇਸ ਸਮੱਸਿਆ ਬਾਰੇ ਨਗਰ ਕੌਂਸਲ ਰਾਏਕੋਟ ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਵੀ ਮੁਸ਼ਕਿਲ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸੀਵਰੇਜ਼ ਲੀਕੇਜ਼ ਦੀ ਸਮੱਸਿਆ ਦਾ ਨਗਰ ਕੌਂਸਲ ਪ੍ਰਸ਼ਾਸਨ ਜਲਦ ਕੋਈ ਢੁੱਕਵਾਂ ਹੱਲ ਕਰੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਪਾਰ ਵਿੰਗ ਵਲੋਂ ਬਗੀਚੀ ਮੰਦਰ ਰਾਏਕੋਟ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਦੇ ਜਾਪ 4 ਨੂੰ ਅਗਲੀ ਖ਼ਬਰ ‘ ਆਪ’ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ- ਸਿੰੰਮਕ, ਮਲਕਪੁਰ ਸਿੰਮਕ ਦੀ ਅਗਵਾਈ ’ਚ ਹਲਕਾ ਗਿੱਲ ’ਚ...
Ad Position 24
No active advertisement