02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਡੀ.ਏ.ਵੀ. ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀ ਨੇ ਖੇਡਾਂ ’ਚ ਮਾਰੀਆਂ ਮੱਲਾਂ

ਜਗਰਾਉਂ, 2 ਅਗਸਤ (ਵਿਨੋਦ ਕੁਮਾਰ)- ਡੀ. ਏ.

Ad Position 21
No active advertisement
ਅਜੀਤ ਡੈਸਕ 03-08-2026
ਜਗਰਾਉਂ, 2 ਅਗਸਤ (ਵਿਨੋਦ ਕੁਮਾਰ)- ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 70ਵੀਆਂ ਜ਼ੋਨਲ ਖੇਡਾਂ ਦੌਰਾਨ ਸਿੱਧਵਾਂ ਕਲਾ ਵਿਖੇ ਕਰਵਾਏ ਗਏ ਬਾਸਕਿਟਬਾਲ ਟੂਰਨਾਮੈਂਟ ਵਿਚ ਸਕੂਲ ਦੀ ਅੰਡਰ-14 ਬਾਸਕਿਟਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਟੀਮ ਵਿਚ ਦਿਵਨੂਰ ਸਿੰਘ ਕਮੋਹ, ਵਿੱਚ ਹਰਸ਼ਿਤ, ਲਕਸ਼ੇ ਸ਼ਰਮਾ, ਤਰੁਨ ਗੂੰਮਰ, ਅਮਰਵੀਰ ਸਿੰਘ, ਕ੍ਰਿਸ਼ਨਾ ਮਨਚੰਦਾ ਅਤੇ ਏਕਮ ਜੋਤ ਰਾਹਲ ਸ਼ਾਮਿਲ ਸਨ। ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਟੀਮ ਭਾਵਨਾ , ਅਨੁਸ਼ਾਸਨ, ਜਜ਼ਬੇ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮ ਵਰਕ ਵਰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਜਗਰਾਉਂ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵਿਦਿਆਰਥੀਆਂ ਨੂੰ ਹਰ ਸੰਭਵ ਮੌਕਾ ਪ੍ਰਦਾਨ ਕਰਦਾ ਹੈ, ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੱਡੀਆਂ ਉਪਲੱਬਧੀਆਂ ਲਈ ਪ੍ਰੇਰਿਤ ਕਰਦਾ ਰਹੇਗਾ। ਇਸ ਸਮੇਂ ਸਕੂਲ ਦੇ ਡੀ.ਪੀ.ਈ. ਸੁਰਿੰਦਰ ਕੌਰ ਤੂਰ ਹਰਦੀਪ ਸਿੰਘ ਬਿੰਜਲ ਅਤੇ ਸੁਰਿੰਦਰ ਪਾਲ ਵਿੱਜ ਮੌਜਨੂੰਦ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਅੱਗੇ ਜੈਬਰਾ ਚਿੰਨ੍ਹ, ਟਰੈਫ਼ਿਕ ਲਾਈਟਾਂ ਤੇ ਸਾਈਕਲ ਪੱਟੀਆਂ ਨਾ ਬਣਾਉਣਾ ਗੈਰ ਸੰਵਿਧਾਨਕ-ਧੀਮਾਨ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਪਾਰ ਵਿੰਗ ਵਲੋਂ ਬਗੀਚੀ ਮੰਦਰ ਰਾਏਕੋਟ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਦੇ ਜਾਪ 4 ਨੂੰ
Ad Position 24
No active advertisement